ਹਾਰਦਿਕ ਪੰਡਯਾ ਨੂੰ ਲੱਗਿਆ ਵੱਡਾ ਝਟਕਾ, ਅਗਲੇ ਸਾਲ ਨਹੀਂ ਖੇਡ ਸਕਣਗੇ IPL || Latest News

0
35
Hardik Pandya suffered a big blow, will not be able to play IPL next year

ਹਾਰਦਿਕ ਪੰਡਯਾ ਨੂੰ ਲੱਗਿਆ ਵੱਡਾ ਝਟਕਾ, ਅਗਲੇ ਸਾਲ ਨਹੀਂ ਖੇਡ ਸਕਣਗੇ IPL || Latest News

BCCI ਨੇ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਵੱਡਾ ਝਟਕਾ ਦੇ ਦਿੱਤਾ ਹੈ |  BCCI ਨੇ ਪੰਡਯਾ ‘ਤੇ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ ਅਤੇ ਨਾਲ ਹੀ ਜੁਰਮਾਨਾ ਵੀ ਲਗਾਇਆ ਗਿਆ ਹੈ। ਸ਼ੁੱਕਰਵਾਰ ਨੂੰ ਲਖਨਊ ਦੇ ਖਿਲਾਫ ਖੇਡੇ ਗਏ ਮੈਚ ‘ਚ ਕਪਤਾਨ ਹਾਰਦਿਕ ਪੰਡਯਾ ਸਮੇਤ ਮੁੰਬਈ ਇੰਡੀਅਨਸ ਦੀ ਪੂਰੀ ਟੀਮ ‘ਤੇ ਹੌਲੀ ਓਵਰ ਰੇਟ ਕਾਰਨ ਜੁਰਮਾਨਾ ਲਗਾਇਆ ਗਿਆ ਹੈ।

ਹਾਰਦਿਕ ਦੀ ਟੀਮ ਦਾ ਸੀਜ਼ਨ ਦਾ ਇਹ ਤੀਜਾ ਅਪਰਾਧ

ਹਾਰਦਿਕ ਪੰਡਯਾ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਸ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ੁੱਕਰਵਾਰ ਰਾਤ ਨੂੰ ਲਖਨਊ ਸੁਪਰ ਜਾਇੰਟਸ ਦੇ ਮੈਚ ਦੌਰਾਨ ਹੌਲੀ ਓਵਰ-ਰੇਟ ਬਣਾਈ ਰੱਖੀ ਸੀ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ‘ਕਿਉਂਕਿ ਘੱਟੋ-ਘੱਟ ਓਵਰ ਰੇਟ ਦੇ ਅਪਰਾਧਾਂ ਨਾਲ ਸਬੰਧਤ IPL ਕੋਡ ਆਫ ਕੰਡਕਟ ਦੇ ਤਹਿਤ ਇਹ ਹਾਰਦਿਕ ਦੀ ਟੀਮ ਦਾ ਸੀਜ਼ਨ ਦਾ ਤੀਜਾ ਅਪਰਾਧ ਸੀ, ਪੰਡਯਾ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਟੀਮ ਦੇ ਅਗਲੇ ਮੈਚ ‘ਚ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਭਾਵੀ ਖਿਡਾਰੀ ਸਮੇਤ ਪਲੇਇੰਗ ਇਲੈਵਨ ਦੇ ਬਾਕੀ ਮੈਂਬਰਾਂ ‘ਤੇ ਵੀ ਜੁਰਮਾਨਾ ਲਗਾਇਆ ਗਿਆ ਹੈ। ਹਰੇਕ ਖਿਡਾਰੀ ਨੂੰ ਵਿਅਕਤੀਗਤ ਤੌਰ ‘ਤੇ 12 ਲੱਖ ਰੁਪਏ ਜਾਂ ਉਨ੍ਹਾਂ ਦੀ ਸਬੰਧਤ ਮੈਚ ਫੀਸ ਦਾ 50 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ, ਜੋ ਵੀ ਘੱਟ ਹੋਵੇ, ਖਿਡਾਰੀ ਨੂੰ ਜੁਰਮਾਨਾ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਕ.ਰੰਟ ਲੱਗਣ ਕਾਰਨ ਬੱਚੇ ਦੀ ਰੁਕੀ ਦਿਲ ਦੀ ਧੜਕਨ , ਇਸ ਡਾਕਟਰ ਨੇ ਦਿੱਤੀ ਨਵੀਂ ਜ਼ਿੰਦਗੀ

ਧਿਆਨਯੋਗ ਹੈ ਕਿ ਹਾਰਦਿਕ ਪੰਡਯਾ ‘ਤੇ ਜੁਰਮਾਨੇ ਤੋਂ ਬਾਅਦ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ। ਜਿਸਦੇ ਚੱਲਦਿਆਂ ਹਾਰਦਿਕ ਪੰਡਯਾ IPL ਸੀਜ਼ਨ 2025 ਦਾ ਪਹਿਲਾ ਮੈਚ ਨਹੀਂ ਖੇਡ ਸਕਣਗੇ । ਕਿਉਂਕਿ ਇਹ ਸੀਜ਼ਨ ਦਾ ਉਨ੍ਹਾਂ ਦਾ ਆਖਰੀ ਮੈਚ ਸੀ, ਇਸ ਲਈ ਅਗਲੇ ਮੈਚ ‘ਚ ਇਸ ਦੀ ਭਰਪਾਈ ਕੀਤੀ ਜਾਵੇਗੀ।

 

 

 

 

 

LEAVE A REPLY

Please enter your comment!
Please enter your name here