STF ਮੋਹਾਲੀ ਵੱਲੋਂ ਡਰੱਗ ਮਣੀ ਤੇ ਹੈਰੋਇਨ ਸਮੇਤ ਇੱਕ ਅੰਤਰਰਾਜੀ ਨਸ਼ਾ ਤਸਕਰ ਕਾਬੂ || Today News

0
164

STF ਮੋਹਾਲੀ ਵੱਲੋਂ ਡਰੱਗ ਮਣੀ ਤੇ ਹੈਰੋਇਨ ਸਮੇਤ ਇੱਕ ਅੰਤਰਰਾਜੀ ਨਸ਼ਾ ਤਸਕਰ ਕਾਬੂ

ਸਪੈਸ਼ਲ ਟਾਸਕ ਫੋਰਸ ਪੰਜਾਬ ਪੁਲਿਸ (STF) ਮੋਹਾਲੀ ਨੂੰ ਵੱਡੀ ਕਾਮਯਾਬੀ ਮਿਲੀ ਹੈl ਵੱਡਾ ਨਸ਼ਾ ਤਸਕਰ ਜਿਸ ਦੀ ਪਹਿਚਾਨ ਅੰਮ੍ਰਿਤ ਪਾਲ ਸਿੰਘ ਉਰਫ ਪਾਲੀ ਵਜੋਂ ਹੋਈ ਹੈ। ਉਨ੍ਹਾਂ ਨੂੰ ਕਮਰਸ਼ਅਲ ਕੁਆਂਟਿਟੀ ਵਿੱਚ ਹੈਰੋਇਨ ਅਤੇ 8 ਲੱਖ ਰੁਪਏ ਡਰੱਗ ਮਣੀ ਤਿੰਨ ਕਾਰਾਂ ਸਮੇਤ ਕਾਬੂ ਕੀਤਾ ਗਿਆ ਹੈl ਅੰਮ੍ਰਿਤ ਪਾਲ ਸਿੰਘ ਉਰਫ ਪਾਲੀ ਪਿਛਲੇ 7 ਸਾਲਾਂ ਤੋਂ ਆਪਣੀ ਪਹਿਚਾਨ ਬਦਲ ਕੇ ਜਸਪ੍ਰੀਤ ਸਿੰਘ ਦੇ ਨਾਮ ਤੇ ਮੋਹਾਲੀ ਢਕੋਲੀ ਜ਼ੀਰਕਪੁਰ ਅਤੇ ਚੰਡੀਗੜ੍ਹ ਵਿਖੇ ਕਰਾਏ ਤੇ ਲਗਜ਼ਰੀ ਫਲੈਟ ਲੈ ਕੇ ਰਹਿ ਰਿਹਾ ਸੀl

ਇਹ ਵੀ ਪੜ੍ਹੋ ਡੇਰਾ ਬਿਆਸ ਪਹੁੰਚੇ ਮਹਿੰਦਰ ਸਿੰਘ ਕੇਪੀ, ਲਿਆ ਬਾਬਾ ਜੀ ਦਾ ਅਸ਼ੀਰਵਾਦ…

ਮੁਢਲੀ ਪੁੱਛ ਗਿੱਛ ਦੌਰਾਨ ਇਹ ਵੀ ਖੁਲਾਸੇ ਹੋਏ ਹਨ ਕਿ ਅੰਮ੍ਰਿਤ ਪਾਲ ਸਿੰਘ ਉਰਫ ਪਾਲੀ ਪਿਛਲੇ ਸੱਤ ਸਾਲਾਂ ਵਿੱਚ ਤਿੰਨ ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜਾ ਵੀ ਹੈl ਅੱਗੇ ਅੰਮ੍ਰਿਤਪਾਲ ਸਿੰਘ ਉਰਫ ਪਾਲੀ ਨੇ ਦੱਸਿਆ ਕਿ ਉਸ ਵੱਲੋਂ ਹੈਰੋਇਨ ਦੀ ਸਪਲਾਈ ਚੰਡੀਗੜ੍ਹ ਮੋਹਾਲੀ ਅਤੇ ਪੰਚਕੁਲਾ ਦੇ ਵੱਖ ਵੱਖ ਕਲੱਬਾਂ ਵਿੱਚ ਨੌਜਵਾਨਾਂ ਨੂੰ ਵੀ ਦਿੱਤੇ ਜਾਂਦੀ ਸੀ। ਹੀਰੋਇਨ ਮੰਗਵਾਉਣ ਲਈ ਵਿਦੇਸ਼ੀ ਨੰਬਰਾਂ ਦਾ ਉਪਯੋਗ ਕੀਤਾ ਜਾਂਦਾ ਸੀ। ਗਿਰੋਹ ਦੇ ਮੁੱਖ ਸਰਗਣਾ ਰੋਕੀ ਮੈਂਟਲ, ਸੰਦੀਪ ਉਰਫ ਦੀਪਾ ਅਤੇ ਛਿੰਦਾ ਵਾਸੀ ਅੰਮ੍ਰਿਤਸਰ ਫਰਾਰ ਹਨl

LEAVE A REPLY

Please enter your comment!
Please enter your name here