ਕ.ਰੰਟ ਲੱਗਣ ਕਾਰਨ ਬੱਚੇ ਦੀ ਰੁਕੀ ਦਿਲ ਦੀ ਧੜਕਨ , ਇਸ ਡਾਕਟਰ ਨੇ ਦਿੱਤੀ ਨਵੀਂ ਜ਼ਿੰਦਗੀ || Today News
ਵਿਜੇਵਾੜਾ ਦੇ ਅਜੈੱਪਾ ਨਗਰ ਵਿੱਚ ਬਿਜਲੀ ਦੇ ਝਟਕੇ ਨਾਲ 6 ਸਾਲਾ ਮਾਸੂਮ ਬੱਚੇ ਦੀ ਦਿਲ ਦੀ ਧੜਕਣ ਰੁਕ ਗਈ ਸੀ | ਜਿੱਥੇ ਕਿ ਆਂਧਰਾ ਦੀ ਇੱਕ ਮਹਿਲਾ ਡਾਕਟਰ ਨੇ ਆਪਣੀ ਸਮਝਦਾਰੀ ਨਾਲ ਬੱਚੇ ਦੀ ਜਾਨ ਬਚਾ ਲਈ | ਖਬਰਾਂ ਮੁਤਾਬਕ ਸਾਈ ਨਾਮ ਦਾ ਲੜਕਾ ਸੜਕ ‘ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਉਥੋਂ ਲੰਘ ਰਹੀ ਰਾਵਲਿਕਾ ਨਾਂ ਦੀ ਮਹਿਲਾ ਡਾਕਟਰ ਨੇ ਲੜਕੇ ਦੇ ਮਾਤਾ-ਪਿਤਾ ਨੂੰ ਘਬਰਾਇਆ ਦੇਖ ਕੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੇ ਨੂੰ ਸੀ.ਪੀ.ਆਰ. ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ |
ਬੱਚਾ ਹੁਣ ਪੂਰੀ ਤਰ੍ਹਾਂ ਠੀਕ
ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਡਾਕਟਰ ਰਵਾਲਿਕਾ ਆਪਣੇ ਹੱਥ ਨਾਲ ਲੜਕੇ ਦੀ ਛਾਤੀ ‘ਤੇ ਲਗਾਤਾਰ ਦਬਾਅ ਪਾ ਰਹੀ ਹੈ ਅਤੇ ਉਹ ਬੇਜਾਨ ਪਿਆ ਹੋਇਆ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ, ਡਾਕਟਰ ਨੇ ਸਫਲਤਾਪੂਰਵਕ 6 ਸਾਲ ਦੇ ਬੱਚੇ ਨੂੰ ਹੋਸ਼ ਵਿੱਚ ਲਿਆਇਆ। ਜਿਸ ਤੋਂ ਬਾਅਦ ਇਲਾਜ ਲਈ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ਦੇ ਅਨੁਸਾਰ, ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ।
ਇਹ ਵੀ ਪੜ੍ਹੋ : ਸਤਲੁਜ ਦਰਿਆ ਦੇ ਕੰਢੇ ਫਿਰੋਜ਼ਪੁਰ ਪੁਲਿਸ ਨੇ ਚਲਾਇਆ CASO ਆਪ੍ਰੇਸ਼ਨ , ਨਜਾਇਜ਼ ਸ਼ਰਾਬ ਕੀਤੀ ਬਰਾਮਦ
ਇਸ ਲਈ ਡਾਕਟਰ ਰਾਵਲਿਕਾ ਦੀ ਇੰਟਰਨੈੱਟ ‘ਤੇ ਕਾਫੀ ਤਾਰੀਫ ਹੋ ਰਹੀ ਹੈ। ਇਸ ‘ਤੇ ਲੜਕੇ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਡਾਕਟਰ ਰਵਾਲਿਕਾ ਦਾ ਧੰਨਵਾਦ ਕੀਤਾ।