ਨਸ਼ੇ ਦੀ ਓਵਰਡੋਜ਼ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ
ਨਸ਼ੇ ਦੀ ਓਵਰਡੋਜ਼ ਨੇ ਇਕ ਹੋਰ ਪਰਿਵਾਰ ਨੂੰ ਉਜਾੜ ਦਿੱਤਾ ਹੈ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਨੌਜਵਾਨ ਦੀ ਮੌਤ ਨਾਲ 2 ਮਾਸੂਮ ਦੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਹੈ।
ਸ਼ਰੇਆਮ ਵਿਕ ਰਿਹਾ ਨਸ਼ਾ
ਜਾਣਕਾਰੀ ਮੁਤਾਬਕ ਇਸੇ ਪਰਿਵਾਰ ਦਾ ਇਕ ਹੋਰ ਮੁੰਡਾ ਜਿਸ ਦੀ ਕੁਝ ਸਮਾਂ ਪਹਿਲਾਂ ਨਸ਼ਾ ਕਰਕੇ ਹੀ ਮੌਤ ਹੋਈ ਸੀ। ਪਰਿਵਾਰ ਵਿਚ ਗਮਗੀਨ ਮਾਹੌਲ ਹੈ। ਪਰਿਵਾਰ ਪ੍ਰਸ਼ਾਸਨ ਤੋਂ ਲਗਾਤਾਰ ਨਸ਼ਿਆਂ ਤੇ ਚਿੱਟੇ ‘ਤੇ ਠੱਲ੍ਹ ਪਾਉਣ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।
ਇਹ ਵੀ ਪੜ੍ਹੋ;ਗਰੀਬ ਤੇ ਲਾਚਾਰ ਬੱਚੀ ਦੀਆਂ ਤਕਲੀਫਾਂ ਦੇਖ ਗੌਤਮ ਅਡਾਨੀ ਨੇ ਵਧਾਇਆ…
ਮ੍ਰਿਤਕ ਦੀ ਪਤਨੀ ਤੇ ਮਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਸ਼ਾ ਕਰਦਾ ਸੀ ਤੇ ਫਿਰ ਬਾਅਦ ਵਿਚ ਉਸ ਨੇ ਚਿੱਟਾ ਲੈਣਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਪਤਾ ਨਹੀਂ ਫਿਰ ਤੋਂ ਉਸ ਨੂੰ ਚਿੱਟੇ ਦੀ ਲੱਤ ਲੱਗ ਗਈ ਤੇ ਸਾਰਾ ਘਰ ਉਜੜ ਗਿਆ। ਪਰਿਵਾਰ ਵਿਚ ਮ੍ਰਿਤਕ ਦੇ ਭਰਾ ਤੇ ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।









