ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਦੀ ਹੋਰਡਿੰਗ ਹਾਦਸੇ ‘ਚ ਹੋਈ ਮੌ.ਤ , 3 ਦਿਨ ਬਾਅਦ ਮਿਲੀਆਂ ਲਾਸ਼ਾਂ
ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਦੀ ਹੋਰਡਿੰਗ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ | ਮੁੰਬਈ ਦੇ ਘਾਟਕੋਪਰ ‘ਚ ਸੋਮਵਾਰ ਨੂੰ ਹੋਰਡਿੰਗ ਡਿੱਗਣ ਕਾਰਨ ਕਈ ਲੋਕ ਇਸਦੀ ਲਪੇਟ ‘ਚ ਆ ਗਏ ਸਨ ਜਿਨ੍ਹਾਂ ਵਿੱਚੋਂ 3 ਦਿਨਾਂ ਬਾਅਦ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜੋ ਕਿ ਕਾਰਤਿਕ ਦੇ ਰਿਸ਼ਤੇਦਾਰ, ਸਾਬਕਾ ਇੰਦੌਰ ਏਅਰਪੋਰਟ ਡਾਇਰੈਕਟਰ ਮਨੋਜ ਚਨਸੋਰੀਆ ਅਤੇ ਉਸ ਦੀ ਪਤਨੀ ਅਨੀਤਾ ਚਨਸੋਰੀਆ ਦੀਆਂ ਸਨ। ਹਾਦਸੇ ਤੋਂ ਕਰੀਬ 56 ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ।
ਪਰਿਵਾਰ ਸਮੇਤ ਅੰਤਿਮ ਸੰਸਕਾਰ ਲਈ ਪਹੁੰਚੇ ਸ਼ਮਸ਼ਾਨਘਾਟ
ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜਬਲਪੁਰ ਦੇ ਸਿਵਲ ਲਾਈਨ ਸਥਿਤ ਮਰੀਅਮ ਚੌਕ ‘ਚ ਰਹਿੰਦੇ ਸਨ। ਜਿਸ ਤੋਂ ਬਾਅਦ ਕੱਲ੍ਹ ਦੁਪਹਿਰ ਕਾਰਤਿਕ ਆਰੀਅਨ ਆਪਣੇ ਪਰਿਵਾਰ ਸਮੇਤ ਅੰਤਿਮ ਸੰਸਕਾਰ ਲਈ ਸਹਿਰ ਸ਼ਮਸ਼ਾਨਘਾਟ ਪਹੁੰਚੇ ਸਨ। ਕਾਰਤਿਕ ਦੇ ਮਾਮਾ-ਮਾਮੀ ਮੁੰਬਈ ਤੋਂ ਇੰਦੌਰ ਦੇ ਰਸਤੇ ਜਬਲਪੁਰ ਪਰਤਣ ਵਾਲੇ ਸੀ, ਜਦੋਂ ਕਰੀਬ ਸਾਢੇ ਚਾਰ ਵਜੇ ਉਹ ਕਾਰ ‘ਚ ਪੈਟਰੋਲ ਭਰਨ ਲਈ ਈਸਟਰਨ ਐਕਸਪ੍ਰੈੱਸ ਹਾਈਵੇਅ ‘ਤੇ ਪੰਤ ਨਗਰ ਸਥਿਤ ਇਕ ਪੈਟਰੋਲ ਪੰਪ ‘ਤੇ ਰੁਕੇ ਸਨ । ਇਸ ਦੌਰਾਨ ਉਨ੍ਹਾਂ ਦੀ ਕਾਰ ਐਚਆਰ 26 ਈਐਲ 9373 ਹੋਰਡਿੰਗ ਦੀ ਲਪੇਟ ਵਿਚ ਆ ਗਈ ।
ਦੱਸ ਦਈਏ ਕਿ ਮੁੰਬਈ ਦੇ ਘਾਟਕੋਪਰ ‘ਚ ਸੋਮਵਾਰ ਨੂੰ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 16 ਹੋ ਗਈ ਹੈ , ਜਦਕਿ 75 ਲੋਕ ਜ਼ਖਮੀ ਹੋ ਗਏ ਹਨ ।