ਸਕੂਲ ਨਾਲ ਲੱਗਦੇ ਨਾਲੇ ‘ਚੋਂ ਮਿਲੀ ਬੱਚੇ ਦੀ ਲਾਸ਼ , ਭੜਕੇ ਲੋਕਾਂ ਨੇ ਸਕੂਲ ਨੂੰ ਕੀਤਾ ਅੱ/ਗ ਹਵਾਲੇ || Latest News
ਪਟਨਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ 4 ਸਾਲਾ ਸਕੂਲੀ ਬੱਚੇ ਦੀ ਮ੍ਰਿਤਕ ਦੇਹ ਸਕੂਲ ਦੇ ਨਾਲ ਲੱਗਦੇ ਨਾਲੇ ਵਿਚੋਂ ਮਿਲੀ ਹੈ | ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ |
ਬੀਤੀ ਰਾਤ ਨਾਲੇ ਵਿਚੋਂ ਮਿਲੀ ਦੇਹ
ਦਰਅਸਲ , ਮ੍ਰਿਤਕ 4 ਸਾਲਾ ਬੱਚਾ ਪਹਿਲਾਂ ਇਸ ਸਕੂਲ ਵਿਚ ਕਲਾਸਾਂ ਲਗਾਉਂਦਾ ਸੀ ਤੇ ਜਦੋਂ ਸਕੂਲ ਖਤਮ ਹੋ ਜਾਂਦਾ ਸੀ ਤਾਂ ਉਥੇ ਹੀ ਟਿਊਸ਼ਨ ਪੜ੍ਹਦਾ ਸੀ। ਪਰੰਤੂ ਬੀਤੇ ਦਿਨ ਜਦੋ ਉਹ ਸਕੂਲ ਤੋਂ ਘਰ ਨਾ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ | ਜਿਸ ਤੋਂ ਬਾਅਦ ਬੀਤੀ ਰਾਤ ਉਸ ਦੀ ਦੇਹ ਨਾਲੇ ਵਿਚੋਂ ਬਰਾਮਦ ਹੋਈ ਹੈ ਤੇ ਵੱਡੀ ਗਿਣਤੀ ਵਿਚ ਲੋਕ ਮੌਕੇ ‘ਤੇ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ :ਹਸਪਤਾਲ ਦਾ ਨਵਾਂ ਕਾਰਾ ! ਉਂਗਲੀ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ
3 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਬੱਚੇ ਦੀ ਲਾਸ਼ ਨੂੰ ਦੇਖਣ ਤੋਂ ਬਾਅਦ ਪਰਿਵਾਰ ਵਾਲੇ ਭੜਕ ਗਏ ਜਿਸਦੇ ਚੱਲਦਿਆਂ ਉਨ੍ਹਾਂ ਨੇ ਪਹਿਲਾਂ ਰਸਤਾ ਜਾਮ ਕਰ ਦਿੱਤਾ ਅਤੇ ਫਿਰ ਸਕੂਲ ਨੂੰ ਅੱਗ ਲਗਾ ਦਿੱਤੀ | ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ ਹਨ ਜਿਸ ਤੋਂ ਬਾਅਦ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।