ਨੀਰਜ ਚੋਪੜਾ ਨੇ ਫੈਡਰੇਸ਼ਨ ਕੱਪ ‘ਚ ਜਿੱਤਿਆ Gold Medal || Latest News || Today News
ਨੀਰਜ ਚੋਪੜਾ ਨੇ ਇੱਕ ਵਾਰ ਫੇਰ ਤੋਂ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ | ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿੱਚ ਨੀਰਜ ਨੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ । ਭੁਵਨੇਸ਼ਵਰ ਵਿੱਚ ਚੱਲ ਰਹੇ ਫੈਡਰੇਸ਼ਨ ਕੱਪ ਵਿੱਚ 82.27 ਮੀਟਰ ਥ੍ਰੋਅ ਕਰਦੇ ਹੋਏ ਇਹ ਸਫਲਤਾ ਹਾਸਿਲ ਕੀਤੀ ਹੈ । ਨੀਰਜ ਨੇ ਡੀਪੀ ਮਨੁ ਨੂੰ ਪਛਾੜਦੇ ਹੋਏ ਸੋਨ ਤਗਮੇ ‘ਤੇ ਕਬਜ਼ਾ ਕੀਤਾ।
ਨੀਰਜ ਚੋਪੜਾ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਧਿਆਨਯੋਗ ਹੈ ਕਿ ਤਿੰਨ ਸਾਲ ਬਾਅਦ ਘਰ ਵਿੱਚ ਖੇਡਦੇ ਹੋਏ ਸਟਾਰ ਐਥਲੀਟ ਨੇ 82.27 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਗੋਲਡ ‘ਤੇ ਕਬਜ਼ਾ ਕੀਤਾ। ਨੀਰਜ ਚੋਪੜਾ ਨੇ 27ਵੇਂ ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਹੋਰ ਗੋਲਡ ਮੈਡਲ ਹਾਸਿਲ ਕੀਤਾ ਹੈ । ਪੈਰਿਸ ਓਲੰਪਿਕ 2024 ਤੋਂ ਪਹਿਲਾਂ ਇਹ ਨੀਰਜ ਤੇ ਦੇਸ਼ ਦੇ ਲਈ ਖੁਸ਼ੀ ਦੀ ਖਬਰ ਹੈ।
ਇਹ ਵੀ ਪੜ੍ਹੋ :ਵਿਦਾਈ ਸਮੇਂ ਲਾੜੇ ਨੇ ਕੀਤੀ ਮਾੜੀ ਹਰਕਤ, ਤੁਰੰਤ ਹੋਇਆ ਤਲਾਕ
ਮਨੁ ਡੀਪੀ ਨੀਰਜ ਨੂੰ ਟੱਕਰ ਦਿੰਦੇ ਹੋਏ ਆਏ ਨਜ਼ਰ
ਇਸ ਦੌਰਾਨ 24 ਸਾਲ ਦੇ ਮਨੁ ਡੀਪੀ ਨੇ ਬੇਹੱਦ ਪ੍ਰਭਾਵਿਤ ਕੀਤਾ ਤੇ ਨੀਰਜ ਨੂੰ ਟੱਕਰ ਦਿੰਦੇ ਹੋਏ ਨਜ਼ਰ ਆਏ । ਉੱਥੇ ਹੀ ਕਿਸ਼ੋਰ ਜੀਨਾ ਜਿਨ੍ਹਾਂ ਨੇ ਡਾਇਮੰਡ ਲੀਗ ਦੇ ਬਾਅਦ ਏਸ਼ੀਅਨ ਗੇਮਜ਼ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਸੀ। ਛੇ ਵਾਰ ਦੀਆਂ ਕੋਸ਼ਿਸ਼ਾਂ ਵਿੱਚ ਵੀ ਉਹ 80 ਮੀਟਰ ਤੋਂ ਅੱਗੇ ਥ੍ਰੋਅ ਸੁੱਟਣ ਵਿੱਚ ਕਾਮਯਾਬ ਨਹੀਂ ਹੋ ਸਕੇ । ਪਹਿਲੇ ਰਾਊਂਡ ਦੇ ਬਾਅਦ ਦੀਪੀ ਮਨੁ 82.06 ਮੀਟਰ ਦਾ ਥ੍ਰੋਅ ਸੁੱਟ ਕੇ ਨੀਰਜ ਚੋਪੜਾ ਤੋਂ ਅੱਗੇ ਨਿਕਲ ਗਏ ਸਨ। ਜਿਸ ਤੋਂ ਬਾਅਦ ਤੀਜੇ ਰਾਊਂਡ ਵਿੱਚ ਡੀਪੀ ਮਨੁ ਨੇ 81.43 ਮੀਟਰ ਦਾ ਥ੍ਰੋਅ ਸੁੱਟਿਆ ਸੀ, ਜਦਕਿ ਨੀਰਜ ਚੋਪੜਾ 81.29 ਤੱਕ ਪਹੁੰਚ ਗਏ। ਇਸ ਤੋਂ ਬਾਅਦ ਚੌਥੇ ਰਾਊਂਡ ਵਿੱਚ ਨੀਰਜ ਚੋਪੜਾ ਨੇ 82.27 ਮੀਟਰ ਦਾ ਥ੍ਰੋਅ ਸੁੱਟਿਆ ਤੇ ਅੱਗੇ ਨਿਕਲ ਗਏ। ਇਸ ਰਾਊਂਡ ਵਿੱਚ ਡੀਪੀ ਮਨੁ 81.47 ਮੀਟਰ ਦੀ ਦੂਰੀ ਹੀ ਹਾਸਿਲ ਕਰ ਸਕੇ।