ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ || Patiala News || Latest News

0
74
In Patiala, the police arrested 4 accused of looting

ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ || Patiala News || Latest News

ਪੰਜਾਬ ਵਿੱਚ ਨਿਤ ਦਿਨ ਲੁੱਟ -ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਆਏ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਸ਼ਹਿਰ ਦੇ ਸਮਾਣਾ ਇਲਾਕੇ ਵਿੱਚ ਚੇਨ ਸਨੈਚਿੰਗ ਅਤੇ ਬਾਈਕ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ | ਜਿਸਦੇ ਚੱਲਦਿਆਂ ਪਟਿਆਲਾ ਪੁਲਿਸ ਵੱਲੋਂ ਲੁੱਟ -ਖੋਹ ਕਰਨ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਫੜਿਆ ਗਿਆ ਹੈ ਅਤੇ ਉਹਨਾਂ ਕੋਲੋਂ ਚੋਰੀ ਦੇ ਕਈ ਮੋਟਰਸਾਈਕਲ ਅਤੇ ਕਈ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਟੀਮ ਦਾ ਕੀਤਾ ਗਿਆ ਸੀ ਗਠਨ

ਇਸ ਸਬੰਧੀ SSP ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਵਾਪਰ ਰਹੀਆਂ ਚੋਰੀਆਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਨੂੰ ਸੁਲਝਾਉਣ ਲਈ SPD ਦੀ ਅਗਵਾਈ ਵਿੱਚ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਦੀ ਅਗਵਾਈ DSP ਨੇਹਾ ਅਗਰਵਾਲ ਨੇ ਕੀਤੀ। ਟੀਮ ਦੇ ਆਗੂ ਸਿਟੀ ਸਮਾਣਾ ਥਾਣਾ ਮੁਖੀ ਇੰਸਪੈਕਟਰ ਤੇਜਿੰਦਰ ਸਿੰਘ ਨੇ ASI ਜਜਪਾਲ ਸਿੰਘ ਸਮੇਤ ਇਸ ਗਿਰੋਹ ਨੂੰ ਫੜਿਆ ਹੈ।

SSP ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹੈਪੀ ਕੁਮਾਰ, ਸਾਹਿਲ ਫਤਿਹ ਸਿੰਘ ਅਤੇ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਸ ਗਰੋਹ ਕੋਲੋਂ 8 ਚੋਰੀਸ਼ੁਦਾ ਬਾਈਕ ਤੋਂ ਇਲਾਵਾ 10 ਖੋਹੇ ਹੋਏ ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮੁਲਜ਼ਮ ਸਮਾਣਾ ਦੇ ਵਸਨੀਕ ਹਨ। ਜੋ ਇਲਾਕੇ ਦਾ ਭਲੀਭਾਂਤ ਜਾਣਕਾਰ ਹੋਣ ਕਾਰਨ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ।

LEAVE A REPLY

Please enter your comment!
Please enter your name here