ਕਿਸਾਨਾਂ ਵੱਲੋਂ ਹਲਕਾ ਧਰਮਕੋਟ ਚ ਹੰਸ ਰਾਜ ਹੰਸ ਦੇ ਆਉਣ ‘ਤੇ ਕੀਤਾ ਗਿਆ ਸਖਤ ਵਿਰੋਧ
ਅੱਜ ਪਿੰਡ ਢੋਲੇਵਾਲਾ ਹਲਕਾ ਧਰਮਕੋਟ ਵਿਖੇ ਹੰਸ ਰਾਜ ਹੰਸ ਦੇ ਆਉਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਕਿਸਾਨਾਂ ਨੇ ਡਟਵਾ ਵਿਰੋਧ ਕੀਤਾ।
ਇਸ ਬਾਰੇ ਜਾਣਕਾਰੀ ਦੇਂਦੇ ਹੋਏ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲਨੇ ਦੱਸਿਆ ਕੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸੂਰਤ ਸਿੰਘ ਕਾਮਰੇਡ ਕੁਲ ਹਿੰਦ ਕਿਸਾਨ ਸਭਾ,ਬਲਜਿੰਦਰ ਸਿੰਘ ਸ਼ੇਰੇਵਾਲਾ ਬੀਕੇਯੂ ਖੋਸਾ,ਸਾਬ ਸਿੰਘ ਦਾਨੇਵਾਲ ਬੀਕੇਯੂ ਤੋਤੇਵਾਲ,ਸਾਬ ਢਿੱਲੋਂ,ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਤਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ,ਬਾਬਾ ਬਾਲੋਕੀ,ਹਰਮਨ ਦਾਨੇਵਾਲਾ,ਬੋਹੜ ਸਿੰਘ ਦਾਨੇਵਾਲਾ ਨੇ ਸਾਥੀਆਂ ਸਮੇਤ ਕਿਸਾਨਾਂ ਨੇ ਡਟ ਕੇ ਵਿਰੋਧ ਕੀਤਾ।
ਇਹ ਵੀ ਪੜ੍ਹੋ:ਪੁਲਿਸ ਨੇ ਸਕੂਲ ਦੇ ਅਧਿਆਪਕ ਦੇ ਕਤ.ਲ ਮਾਮਲੇ ‘ਚ 2 ਵਿਅਕਤੀਆਂ ਨੂੰ ਕੀਤਾ ਕਾਬੂ || Latest News
ਇਸ ਮੌਕੇ ਆਗੂਆਂ ਨੇ ਦੱਸਿਆ ਕੇ ਉਹਨਾਂ ਵੱਲੋਂ ਸਵੇਰੇ 9 ਵਜੇ ਤੋਂ ਲੈਕੇ ਵਿਰੋਧ ਸ਼ੁਰੂ ਕੀਤਾ ਗਿਆ ਅਤੇ ਹੰਸ ਰਾਜ ਹੰਸ 12:30 ਤੇ ਢੋਲੇਵਾਲ ਕਿਸ਼ਨਪੁਰੀਆਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਆਉਂਦਿਆਂ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾਂ ਪਿਆ,ਅਤੇ ਪੁਲਿਸ ਵੱਲੋਂ ਰੱਸੇ ਲਗਾਕੇ ਕਿਸਾਨਾਂ ਨੂੰ ਵਿਰੋਧ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ।
ਸੁੱਖ ਗਿੱਲ ਮੋਗਾ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕੇ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ ਅਤੇ ਬੀਜੇਪੀ ਕਿਸਾਨਾਂ ਦੀ ਕਾਤਲ ਜਮਾਤ ਹੈ ਉਹਨਾਂ ਕਿਹਾ ਬੀਜੇਪੀ ਹਰਾਓ,ਕਾਰਪੋਰੇਟ ਭਜਾਓ ਅਤੇ ਦੇਸ਼ ਬਚਾਓ ਦੇ ਨਾਅਰੇ ਨੂੰ ਲਾਗੂ ਕਰੋ ਅਤੇ ਵੋਟ ਨਾ ਪਾਕੇ ਬੀਜੇਪੀ ਨੂੰ ਦੇਸ਼ ਚੋਂ ਚੱਲਦਾ ਕਰੋ ।