ਕੇਂਦਰ ਸਰਕਾਰ ਨੇ ਹਰਿਆਣਾ ਤੇ ਹਿਮਾਚਲ ਸਮੇਤ 8 ਰਾਜਾਂ ਦੇ ਲਈ ਨਵੇਂ ਰਾਜਪਾਲਾਂ ਦੀ ਕੀਤੀ ਨਿਯੁਕਤੀ

0
133

ਕੇਂਦਰ ਸਰਕਾਰ ਨੇ ਹਰਿਆਣਾ ਤੇ ਹਿਮਾਚਲ ਸਮੇਤ 8 ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ ਕੀਤੇ ਹਨ। ਬੰਡਾਰੂ ਦੱਤਾਤ੍ਰੇਯ ਹਰਿਆਣਾ ਅਤੇ ਰਾਜਿੰਦਰ ਵਿਸ਼ਵਨਾਥ ਅਰਲੇਕਰ ਹਿਮਾਚਲ ਪ੍ਰਦੇਸ਼ ਦੇ ਨਵੇ ਰਾਜਪਾਲ ਨਿਯੁਕਤ ਕੀਤੇ ਗਏ ਹਨ। ਕੇਂਦਰ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਰਾਜ ਦੇ ਰਾਜਪਾਲਾਂ ਦੀਆਂ ਨਿਯੁਕਤੀਆਂ ਕੀਤੀਆਂ।

ਇਸ ਅਨੁਸਾਰ ਥਵਰਚੰਦ ਗਹਿਲੋਤ ਨੂੰ ਕਰਨਾਟਕ, ਹਰੀ ਬਾਬੂ ਕੰਭਾਪਤੀ ਨੂੰ ਮਿਜ਼ੋਰਮ, ਮੰਗੂਭਾਈ ਪਟੇਲ ਨੂੰ ਮੱਧ ਪ੍ਰਦੇਸ਼, ਪੀਐੱਸ ਸ੍ਰੀਧਰਨ ਪਿਲਾਈ ਨੂੰ ਗੋਆ ਤੇ ਸੱਤਿਆਦੇਵ ਆਰੀਆ ਨੂੰ ਤ੍ਰਿਪੁਰਾ ਦਾ ਰਾਜਪਾਲ ਨਿਯੁਕਤ ਕੀਤਾ ਹੈ। ਰਾਜਪਾਲਾਂ ਦੀ ਨਿਯੁਕਤੀ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਵਿੱਚ ਤਬਦੀਲੀ ਬਾਰੇ ਪਾਰਟੀ ਅਤੇ ਸਰਕਾਰ ਪੱਧਰ ‘ਤੇ ਮੀਟਿੰਗਾਂ ਚੱਲ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਭਾਜਪਾ ਨੇਤਾ ਅਤੇ ਅਹੁਦੇਦਾਰ ਬੀਐਲ ਸੰਤੋਸ਼, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਪ੍ਰਕਾਰ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਤਰੀ ਮੰਡਲ ਵਿੱਚ ਤਬਦੀਲੀ ਕਰਦੇ ਹਨ ਤਾਂ ਮਈ 2019 ਵਿੱਚ ਪ੍ਰਧਾਨ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੰਤਰੀ ਮੰਡਲ ਦਾ ਇਹ ਪਹਿਲਾ ਵਿਸਥਾਰ ਹੋਵੇਗਾ।

LEAVE A REPLY

Please enter your comment!
Please enter your name here