ਭਲਕੇ ਪੰਜਾਬ ਆਉਣਗੇ ਕੇਜਰੀਵਾਲ , ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਕਰਨਗੇ ਚੋਣ ਪ੍ਰਚਾਰ || News of Punjab
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣੇ -ਹੁਣੇ ਜੇਲ੍ਹ ਤੋਂ ਬਾਹਰ ਆਏ ਹਨ ਜੋ ਕਿ ਭਲਕੇ ਪੰਜਾਬ ਆਉਣਗੇ | ਇਸ ਦੌਰਾਨ ਉਹ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਚੋਣ ਪ੍ਰਚਾਰ ਸ਼ੁਰੂ ਕਰਨਗੇ | ਇਸੇ ਦੇ ਤਹਿਤ ਸ਼ਾਮ 6 ਵਜੇ ਰੋਡ ਸ਼ੋਅ ਵੀ ਹੋਵੇਗਾ , ਜਿਸ ਵਿੱਚ ਉਨ੍ਹਾਂ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ।
ਧਿਆਨਯੋਗ ਹੈ ਕਿ ਪੰਜਾਬ ਸੂਬੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਜਿਸਦੇ ਚੱਲਦਿਆਂ ਹਰ ਪਾਰਟੀ ਵੱਲੋਂ ਤਿਆਰੀਆਂ ਜ਼ੋਰਾ -ਸ਼ੋਰਾ ‘ਤੇ ਹਨ | ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਪੰਜਾਬ ਫੇਰੀ ਹੈ ਪਰ ਉਹ ਜੇਲ੍ਹ ਵਿੱਚ ਰਹਿ ਕੇ ਵੀ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਉਦੇ ਰਹੇ ਹਨ | ਦੱਸ ਦਈਏ ਕਿ ਚੋਣਾਂ ਦੇ ਮੱਦੇਨਜਰ CM ਮਾਨ ਵੀ ਦੋ ਵਾਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਮਿਲ ਚੁੱਕੇ ਹਨ | ਉਨ੍ਹਾਂ ਨੂੰ ਜੇਲ੍ਹ ਵਿੱਚ ਹੀ ਸੂਬੇ ਸਮੇਤ ਪੂਰੇ ਦੇਸ਼ ਦੇ ਸਿਆਸੀ ਮਾਹੌਲ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ :ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲਾਂ ਮਾਸੂਮ ਦੀ ਹੋਈ ਮੌਤ
ਆਪ ਪਾਰਟੀ ਜਨਵਰੀ ਤੋਂ ਹੀ ਚੋਣ ਮੋਡ ‘ਚ
ਜਨਵਰੀ ਤੋਂ ਹੁਣ ਤੱਕ ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਲੋਕ ਸਭਾ ਹਲਕਿਆਂ ਵਿੱਚ ਵਿਕਾਸ ਰੈਲੀਆਂ ਕੀਤੀਆਂ ਗਈਆਂ ਹਨ ਕਿਉਂਕਿ ਆਪ ਪਾਰਟੀ ਜਨਵਰੀ ਤੋਂ ਹੀ ਚੋਣ ਮੋਡ ਵਿੱਚ ਆ ਗਈ ਸੀ | ਉਹਨਾਂ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ। ਇਸ ਦੌਰਾਨ ਲੋਕਾਂ ਦੇ ਘਰ-ਘਰ ਰਾਸ਼ਨ ਪਹੁੰਚਾਉਣ, ਪਲਾਟਾਂ ਲਈ ਐਨਓਸੀ ਖ਼ਤਮ ਕਰਨ ਅਤੇ 10 ਲੱਖ ਲੋਕਾਂ ਦੇ ਰਾਸ਼ਨ ਕਾਰਡਾਂ ਦੀ ਬਹਾਲੀ ਆਦਿ ਵੀ ਕੀਤੇ ਗਏ।