ਤਰਨਤਾਰਨ ‘ਚ ਹੋਈ ਖੌਫਨਾਕ ਵਾਰਦਾਤ! ਦੋਸਤ ਨੇ ਹੀ ਦੋਸਤ ਦਾ ਕੀਤਾ ਕਤ.ਲ
ਤਰਨਤਾਰਨ ‘ਚ ਇੱਕ ਨੌਜਵਾਨ ਦਾ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਤਰਨਤਾਰਨ ਦੇ ਪਿੰਡ ਭੈਣੀ ਮਠੂਆ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਵਿਅਕਤੀ ਵੱਲੋਂ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਗਿਆ।
ਪਤਨੀ ‘ਤੇ ਸ਼ੱਕ ਕਾਰਨ ਪਤੀ ਨੇ ਕੀਤਾ ਵੱਡਾ ਕਾਰਾ
ਦਰਅਸਲ ਉਸ ਨੂੰ ਸ਼ੱਕ ਸੀ ਕਿ ਉਸ ਦੇ ਦੋਸਤ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਜਿਸ ਦੇ ਚੱਲਦਿਆਂ ਉਸ ਨੇ ਅਜਿਹਾ ਵੱਡਾ ਕਦਮ ਚੁੱਕਿਆ।
ਜਾਣਕਾਰੀ ਮੁਤਾਬਕ ਮੁਲਜ਼ਮ ਆਪਣੇ ਦੋਸਤ ਦੇ ਘਰ ਪਹੁੰਚਦਾ ਹੈ ਤੇ ਉਸ ਦੀ ਮਾਂ ਦੇ ਭਰਾ ਦੇ ਸਾਹਮਣੇ ਇੱਟਾਂ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੰਦਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਦੁਰਲੱਭ ਬੀਮਾਰੀ ਤੋਂ ਪੀੜਤ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ, ਲਗਾਇਆ ਗਿਆ…
ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ ਮੁੰਡੇ ਦੀ ਦੋਸਤੀ ਪਿੰਡ ਦੇ ਹੀ ਇਕ ਹੋਰ ਨੌਜਵਾਨ ਨਾਲ ਸੀ ਤੇ ਉਹ ਆਪਣੀ ਪਤਨੀ ਨੂੰ ਅਕਸਰ ਮੇਰੇ ਪੁੱਤਰ ਨਾਲ ਬਾਹਰ ਭੇਜਦਾ ਰਹਿੰਦਾ ਸੀ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਬੀਤੀ ਸ਼ਾਮ ਉਸ ਨੌਜਵਾਨ ਦਾ ਸਾਡੇ ਮੁੰਡੇ ਨਾਲ ਝਗੜਾ ਹੋ ਗਿਆ ਤੇ ਸਾਡੇ ਸਾਹਮਣੇ ਹੀ ਉਸ ਨੇ ਇੱਟਾਂ ਮਾਰ-ਮਾਰ ਕੇ ਮੇਰੇ ਪੁੱਤ ਦਾ ਕਤਲ ਕਰ ਦਿੱਤਾ। ਪੁਲਿਸ ਕੋਲੋਂ ਇਨਸਾਫ ਦੀ ਵੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।