ਪਤੰਜਲੀ ਵਿਗਿਆਪਨ ਮਾਮਲੇ ‘ਚ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

0
65

ਪਤੰਜਲੀ ਵਿਗਿਆਪਨ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਮੰਗਲਵਾਰ ਨੂੰ ਬਾਬਾ ਰਾਮਦੇਵ, ਬਾਲਕ੍ਰਿਸ਼ਨ ਅਤੇ ਹੋਰਾਂ ਖਿਲਾਫ ਦਾਇਰ ਮਾਣਹਾਨੀ ਪਟੀਸ਼ਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਨਿੱਜੀ ਪੇਸ਼ੀ ਤੋਂ ਛੋਟ

ਅਦਾਲਤ ਨੇ ਦੋਵਾਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ।
ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਵਿੱਚ 23 ਅਪ੍ਰੈਲ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆਈਐਮਏ ਨੂੰ ਆਪਣੇ ਡਾਕਟਰਾਂ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ, ਜੋ ਅਕਸਰ ਮਰੀਜ਼ਾਂ ਨੂੰ ਮਹਿੰਗੀਆਂ ਅਤੇ ਬੇਲੋੜੀਆਂ ਦਵਾਈਆਂ ਲਿਖਦੇ ਹਨ। ਜੇ ਤੁਸੀਂ ਕਿਸੇ ਵੱਲ ਇੱਕ ਉਂਗਲ ਉਠਾਉਂਦੇ ਹੋ, ਤਾਂ ਚਾਰ ਉਂਗਲਾਂ ਤੁਹਾਡੇ ਵੱਲ ਵੀ ਹੁੰਦੀਆਂ ਹਨ।

ਅਦਾਲਤ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ 

ਆਈਐਮਏ ਦੇ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਨੇ ਅਦਾਲਤ ਦੀਆਂ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿੱਤਾ ਸੀ। ਡਾ: ਅਸ਼ੋਕਨ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਅਸਪਸ਼ਟ ਬਿਆਨਾਂ ਨੇ ਪ੍ਰਾਈਵੇਟ ਡਾਕਟਰਾਂ ਦਾ ਮਨੋਬਲ ਘਟਾਇਆ ਹੈ। ਅਦਾਲਤ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਉਸ ਨੂੰ ਨੋਟਿਸ ਜਾਰੀ ਕਰਕੇ 14 ਮਈ ਤੱਕ ਜਵਾਬ ਮੰਗਿਆ ਸੀ।

LEAVE A REPLY

Please enter your comment!
Please enter your name here