ਪੰਜਾਬ ਸਰਕਾਰ ਨੇ BJP ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫ਼ਾ ਕੀਤਾ ਮਨਜ਼ੂਰ || Punjab news

0
118
The Punjab government accepted the resignation of BJP candidate Parampal Kaur

ਪੰਜਾਬ ਸਰਕਾਰ ਨੇ BJP ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫ਼ਾ ਕੀਤਾ ਮਨਜ਼ੂਰ || Punjab news

ਪੰਜਾਬ ਸਰਕਾਰ ਵੱਲੋਂ BJP ਦੀ ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ | ਉਸ ਦੀ ਅਸਤੀਫ਼ੇ ਵਜੋਂ ਅਰਜ਼ੀ ਸਵੀਕਾਰ ਕਰ ਲਈ ਗਈ ਹੈ ਪਰ ਉਸ ਨੂੰ ਵੀਆਰਐਸ ਨਹੀਂ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਪਰਮਪਾਲ ਕੌਰ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰੇਗੀ।

ਦੱਸ ਦਈਏ ਕਿ ਸਰਕਾਰ ਹੁਣ ਪਰਮਪਾਲ ਕੌਰ ਨੂੰ ਵੀਆਰਐਸ ਨਾਲ ਸਬੰਧਤ ਲਾਭ ਨਹੀਂ ਦੇਵੇਗੀ। ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਪਰਮਪਾਲ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਰਮਪਾਲ ਕੌਰ ਦਾ ਕਹਿਣਾ ਹੈ ਕਿ ਉਸ ਦਾ ਕੰਮ ਅਰਜ਼ੀ ਮੂਵ ਕਰਨਾ ਸੀ। ਇਸ ਬਾਰੇ ਫੈਸਲਾ ਲੈਣਾ ਸਰਕਾਰ ਦਾ ਕੰਮ ਹੈ। ਇਹ ਸਪੱਸ਼ਟ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਭਾਜਪਾ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰੇਗੀ।

ਪੰਜਾਬ ਸਰਕਾਰ ਨੇ ਅਸਤੀਫੇ ਨੂੰ ਸਵੀਕਾਰ ਕਰਨ ਤੋਂ ਕਰ ਦਿੱਤਾ ਸੀ ਇਨਕਾਰ

ਧਿਆਨਯੋਗ ਹੈ ਕਿ IAS ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋਣ ਤੇ ਬਠਿੰਡਾ ਤੋਂ ਪਾਰਟੀ ਨੇ ਪਰਮਪਾਲ ਕੌਰ ਨੂੰ ਉਮੀਦਵਾਰ ਐਲਾਨਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਸਿੱਧੂ ਦੇ ਅਸਤੀਫੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਤੁਰੰਤ ਨੋਟਿਸ ਜਾਰੀ ਕਰਕੇ ਤੁਰੰਤ ਡਿਊਟੀ ‘ਤੇ ਪਰਤਣ ਦੇ ਨਿਰਦੇਸ਼ ਦਿੱਤੇ ਗਏ ਸਨ। ਪੰਜਾਬ ਸਰਕਾਰ ਨੇ ਉਨ੍ਹਾਂ ਦਾ ਅਸਤੀਫਾ ਨਾਮਜ਼ੂਰ ਕਰਨ ਦੀ ਵਜ੍ਹਾ ਉਨ੍ਹਾਂ ‘ਤੇ ਝੂਠ ਬੋਲ ਕੇ ਰਿਟਾਇਰਮੈਂਟ ਲਗਾਉਣ ਦਾ ਦੋਸ਼ ਲਗਾਇਆ ਸੀ ਤੇ ਅਸਤੀਫੇ ਦਾ ਤਰੀਕਾ ਗਲਤ ਹੋਣਾ ਦੱਸਿਆ ਸੀ |

ਰਿਟਾਇਰਡ ਅਫਸਰ ਸਰਕਾਰ ਦਾ ਨਹੀਂ ਗੁਲਾਮ

ਜਿਸ ਤੋਂ ਬਾਅਦ ਪਰਮਪਾਲ ਕੌਰ ਨੇ ਸਰਕਾਰ ਦੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ, ਉਹ ਕਰ ਸਕਦੀ ਹੈ। ਮੈਂ ਨਾਮਜ਼ਦਗੀ ਪੱਤਰ ਵੀ ਭਰਾਂਗੀ ਤੇ ਚੋਣਾਂ ਵੀ ਲੜਾਂਗੀ। ਹੁਣ ਮੈਂ ਰਿਟਾਇਰਡ ਹੋ ਚੁੱਕੀ ਹਾਂ ਤੇ ਰਿਟਾਇਰਡ ਅਫਸਰ ਸਰਕਾਰ ਦਾ ਗੁਲਾਮ ਨਹੀਂ ਹੈ।

ਉਸ ਨੇ ਕਿਹਾ ਸੀ ਕਿ ਮੈਂ ਦੁਬਾਰਾ ਜੁਆਇਨ ਨਹੀਂ ਕਰਨ ਵਾਲੀ, ਨਾ ਹੀ ਉਨ੍ਹਾਂ ਦਾ ਜੁਆਇਨ ਕਰਨਾ ਬਣਦਾ ਹੈ। ਰਿਟਾਇਰਮੈਂਟ ਤੋਂ ਬਾਅਦ ਮੇਰੀ ਸਰਕਾਰ ਨੂੰ ਕੋਈ ਜਵਾਬਦੇਹੀ ਨਹੀਂ ਹੈ। ਪਰਮਪਾਲ ਕੌਰ ਨੇ ਕਿਹਾ ਕਿ ਕੇਂਦਰ ਨੇ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਹੈ ਤੇ ਹੁਣ ਪੰਜਾਬ ਸਰਕਾਰ ਨੇ ਜੋ ਕਰਨਾ ਹੈ, ਉਹ ਕਰ ਸਕਦੇ ਹਨ।

LEAVE A REPLY

Please enter your comment!
Please enter your name here