ਫੋਟੋ ਸਟੂਡੀਓ ‘ਚ ਲੱਗੀ ਭਿਆਨਕ ਅੱ*ਗ , ਲੱਖਾਂ ਰੁਪਏ ਦਾ ਸਾਮਾਨ ਸ.ੜ ਕੇ ਹੋਇਆ ਸੁਆਹ || News of Punjab
ਦੇਰ ਰਾਤ ਪੰਜਾਬ ਦੇ ਜਲੰਧਰ ਸ਼ਹਿਰ ਕਰਤਾਰਪੁਰ ਨੇੜੇ ਇੱਕ ਫੋਟੋ ਸਟੂਡੀਓ ਵਿੱਚ ਭਿਆਨਕ ਅੱਗ ਲੱਗ ਗਈ । ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਸੁਆਹ ਹੋ ਗਿਆ | ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਰੀਬ 2 ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ । ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ |
ਇਹ ਵੀ ਪੜ੍ਹੋ :ਵਿਆਹ ਦੇ 12 ਦਿਨ ਬਾਅਦ ਹੈਰਾਨ ਕਰਨ ਵਾਲਾ ਹੋਇਆ ਖੁਲਾਸਾ
ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਸਟੂਡੀਓ ਵਿੱਚ ਅੱਗ ਲੱਗੀ ਉੱਥੇ ਕੋਈ ਵੀ ਮੌਜੂਦ ਨਹੀਂ ਸੀ | ਅਚਾਨਕ ਸਟੂਡੀਓ ਦੇ ਅੰਦਰੋਂ ਧੂੰਆਂ ਨਿਕਲਣ ਲੱਗ ਗਿਆ ,ਜਿਸ ਨਾਲ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਨ੍ਹਾਂ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਜਿਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਘਟਨਾ ਸਮੇਂ ਸਟੂਡੀਓ ਦੇ ਮਾਲਕ ਕੁਲਦੀਪ ਸਿੰਘ ਵੀ ਮੌਕੇ ‘ਤੇ ਪਹੁੰਚ ਗਏ।