ਹਰਿਆਣਾ ‘ਚ ਵੱਡੀ ਵਾਰਦਾਤ , ਕਾਲਾ ਜਠੇੜੀ ਗੈਂ*ਗ ਦੇ ਸਾਥੀ ਦਾ ਗੋਲੀਆਂ ਮਾਰ ਕੇ ਕੀਤਾ ਕਤ.ਲ || Latest News
ਹਰਿਆਣਾ ਦੇ ਝੱਜਰ ਤੋਂ ਵੱਡੀ ਵਾਰਦਾਤ ਹੋਣ ਦੀ ਖਬਰ ਆਈ ਹੈ ਜਿੱਥੇ ਕਿ ਕਾਲਾ ਜਠੇੜੀ ਗੈਂਗ ਦੇ ਸਾਥੀ ਦੀ ਸ਼ਰੇਆਮ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ ਹੈ | ਉਸ ਉੱਤੇ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਅਨੁਜ ਰਾਓ ਵਜੋਂ ਹੋਈ ਹੈ ਜੋ ਕਿ ਕੁਝ ਸਮੇਂ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ।
ਮੌਕੇ ‘ਤੇ ਹੀ ਹੋਈ ਮੌਤ
ਜਿਸ ਵੇਲੇ ਅਨੁਜ ਰਾਓ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਦਿੱਲੀ ਗੇਟ ਨੇੜੇ ਹਨੂੰਮਾਨ ਮੰਦਰ ਦੇ ਕੋਲ ਦਫਤਰ ਵਿਚ ਬੈਠ ਕੇ ਆਪਣੇ ਦੋਸਤਾਂ ਨਾਲ ਹੁੱਕਾ ਪੀ ਰਿਹਾ ਸੀ। ਜਿੱਥੇ ਕੁਝ ਅਣਪਛਾਤੇ ਬਦਮਾਸ਼ ਦਫਤਰ ਆਏ ਤੇ ਉਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ | ਉਸ ਉੱਤੇ ਕਈ ਰੌਂਦ ਫਾਇਰ ਕੀਤੇ ਗਏ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ । ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ |
ਇਹ ਵੀ ਪੜ੍ਹੋ :ਸ੍ਰੀ ਫਤਿਹਗੜ੍ਹ ਸਾਹਿਬ ਤੋਂ BJP ਨੇ ਐਲਾਨਿਆ ਉਮੀਦਵਾਰ , ਜਾਣੋ ਕਿਸਨੂੰ ਦਿੱਤੀ ਟਿਕਟ
ਜਿਸ ਤੋਂ ਬਾਅਦ ਅਨੁਜ ਰਾਓ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਅਨੁਜ ਰਾਓ ਕਾਫੀ ਲੰਮੇ ਸਮੇਂ ਤੋਂ ਜਠੇੜਾ ਗੈਂਗ ਨਾਲ ਜੁੜਿਆ ਹੋਇਆ ਸੀ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।