ਰਵਨੀਤ ਬਿੱਟੂ ਅੱਜ ਆਪਣੇ ਦਾਦੇ ਦੀ ਗੱਡੀ ‘ਚ ਬੈਠ ਕੇ ਭਰਨਗੇ ਨਾਮਜ਼ਦਗੀ ਪੱਤਰ || Lok Sabha Elections
ਲੋਕ ਸਭਾ ਚੋਣਾਂ ਦੇ ਮੱਦੇਨਜਰ ਨਾਮਜ਼ਦਗੀ ਪੱਤਰ ਭਰਨ ਦਾ ਸਿਲਸਿਲਾ ਜਾਰੀ ਹੋ ਚੁੱਕਾ ਹੈ | ਇਸ ਦੇ ਚੱਲਦਿਆਂ ਭਾਜਪਾ ਦੇ ਰਵਨੀਤ ਬਿੱਟੂ ਸਮੇਤ 6, ਕਾਂਗਰਸ ਦੇ ਚੰਨੀ ਵੀ ਅੱਜ ਦੇ ਸ਼ੁਭ ਦਿਨ ‘ਤੇ ਨਾਮਜ਼ਦਗੀ ਦਾਖਲ ਕਰਨਗੇ।
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਹ ਆਪਣੇ ਦਾਦਾ ਜੀ ਸਾਬਕਾ CM ਬੇਅੰਤ ਸਿੰਘ ਦੀ ਅੰਬੈਸਡਰ ਕਾਰ ਲੈ ਕੇ ਨਾਮਜ਼ਦਗੀ ਭਰਨ ਜਾਣਗੇ। ਉਨ੍ਹਾਂ ਕਿਹਾ ਕਿ ਇਹ ਗੱਡੀ ਉਨ੍ਹਾਂ ਦੇ ਸਾਰੇ ਪਰਿਵਾਰ ਲਈ ਬਹੁਤ ਹੀ ਖਾਸ ਹੈ। ਉਹ ਇਸ ਗੱਡੀ ਨੂੰ ਆਪਣੇ ਦਾਦਾ ਜੀ ਦਾ ਆਸ਼ੀਰਵਾਦ ਸਮਝਦੇ ਹਨ। ਜਦੋਂ ਵੀ ਕੋਈ ਖਾਸ ਮੌਕਾ ਹੁੰਦਾ ਹੈ ਤਾਂ ਉਹ ਇਸ ਗੱਡੀ ਨੂੰ ਹੀ ਲੈ ਕੇ ਜਾਂਦੇ ਹਨ। ਇਹ ਗੱਡੀ ਬਿੱਟੂ ਲਈ ਕਾਫੀ ਲੱਕੀ ਸਾਬਤ ਹੋਈ ਹੈ ਕਿਉਂਕਿ ਜਿੰਨੀ ਵਾਰ ਉਹ ਇਸ ਗੱਡੀ ਵਿਚ ਨਾਮਜ਼ਦਗੀ ਭਰਨ ਗਏ ਹਨ, ਉਨ੍ਹਾਂ ਨੂੰ ਜਿੱਤ ਹੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਨਾਮਜ਼ਦਗੀ ਦੌਰਾਨ ਇਸ ਗੱਡੀ ਦੀ ਵਜ੍ਹਾ ਨਾਲ ਦਾਦਾ ਜੀ ਦੀ ਮੌਜੂਦਗੀ ਮਹਿਸੂਸ ਕਰਾਂਗਾ। ਬਿੱਟੂ ਨੇ 2014 ‘ਚ ਵੀ ਨਾਮਜ਼ਦਗੀ ਲਈ ਇਸੇ ਗੱਡੀ ਦੀ ਵਰਤੋਂ ਕੀਤੀ ਸੀ।
ਇਹ ਵੀ ਪੜ੍ਹੋ :Air India ਦੇ ਕਰੂ ਮੈਂਬਰਾਂ ਨੇ ਹੜਤਾਲ ਕੀਤੀ ਖ਼ਤਮ , ਮੁੜ ਸ਼ੁਰੂ ਹੋਣਗੀਆਂ ਉਡਾਣਾਂ
ਦੱਸ ਦੇਈਏ ਕਿ ਪਹਿਲਾਂ ਬਿੱਟੂ ਕਾਂਗਰਸ ਤੋਂ ਚੋਣ ਲੜਦੇ ਆ ਰਹੇ ਹਨ ਪਰੰਤੂ ਇਸ ਵਾਰ ਉਹ ਭਾਜਪਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਹਨ ਜਿਸਦੇ ਚੱਲਦਿਆਂ ਉਹ ਲੁਧਿਆਣਾ ਤੋਂ ਜਿੱਤਦੇ ਹਨ ਜਾਂ ਨਹੀਂ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ।