Air India ਦੇ ਕਰੂ ਮੈਂਬਰਾਂ ਨੇ ਹੜਤਾਲ ਕੀਤੀ ਖ਼ਤਮ , ਮੁੜ ਸ਼ੁਰੂ ਹੋਣਗੀਆਂ ਉਡਾਣਾਂ || Latest News || Today news

0
45
Air India crew members end strike, flights will resume

Air India ਦੇ ਕਰੂ ਮੈਂਬਰਾਂ ਨੇ ਹੜਤਾਲ ਕੀਤੀ ਖ਼ਤਮ , ਮੁੜ ਸ਼ੁਰੂ ਹੋਣਗੀਆਂ ਉਡਾਣਾਂ || Latest News || Today news

ਏਅਰ ਇੰਡੀਆ ਐਕਸਪ੍ਰੈਸ ਤੇ ਯਾਤਰੀਆਂ ਲਈ ਰਾਹਤ ਭਰੀ ਖਬਰ ਹੈ ਕਿਉਂਕਿ Air India ਦੇ ਕਰੂ ਮੈਂਬਰਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ | ਦਰਅਸਲ , ਮੈਨੇਜਮੈਂਟ ਨਾਲ ਚਾਰ ਘੰਟੇ ਚੱਲੀ ਮੀਟਿੰਗ ਮਗਰੋਂ ਮੁਲਾਜ਼ਮਾਂ ਨੇ ਕੰਮ ’ਤੇ ਪਰਤਣ ਲਈ ਹਾਮੀ ਭਰ ਦਿੱਤੀ ਹੈ। ਚੀਫ਼ ਲੇਬਰ ਕਮਿਸ਼ਨਰ ਦੀ ਮੌਜੂਦਗੀ ਵਿੱਚ ਕੰਪਨੀ ਦੇ ਉੱਚ ਪ੍ਰਬੰਧਨ ਨਾਲ ਜੁੜੇ ਲੋਕ ਅਤੇ ਐਚਆਰ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ, ਜਿਸ ਤੋਂ ਬਾਅਦ ਕੈਬਿਨ ਕਰੂ ਕਰਮਚਾਰੀ ਕੰਮ ‘ਤੇ ਵਾਪਸ ਜਾਣ ਲਈ ਸਹਿਮਤ ਹੋ ਗਏ।

28 ਮਈ ਨੂੰ ਦੁਬਾਰਾ ਹੋਵੇਗੀ ਮੀਟਿੰਗ

ਚੀਫ਼ ਲੇਬਰ ਕਮਿਸ਼ਨਰ (ਸੀਐਲਸੀ) ਦੇ ਦਫ਼ਤਰ ਵਿੱਚ ਮੀਟਿੰਗ ਹੋਈ ਸੀ ਜਿਸ ਵਿੱਚ ਏਅਰ ਇੰਡੀਆ ਐਕਸਪ੍ਰੈਸ ਦੇ ਚੀਫ਼ ਹਿਊਮਨ ਰਿਸੋਰਸ (ਐਚਆਰ) ਅਫ਼ਸਰ ਤੋਂ ਇਲਾਵਾ ਚਾਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਨਾਲ ਹੀ ਇਸ ਮੀਟਿੰਗ ਵਿੱਚ ਕਰੀਬ 20 ਸੀਨੀਅਰ ਕਰੂ ਮੈਂਬਰਾਂ ਨੇ ਵੀ ਹਿੱਸਾ ਲਿਆ। ਜਿਸ ਤੋਂ ਬਾਅਦ ਸਾਰੇ ਸਟਾਫ ਨੇ ਕੰਮ ‘ਤੇ ਪਰਤਣ ਲਈ ਹਾਮੀ ਭਰ ਦਿੱਤੀ ਪਰੰਤੂ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਇਸ ਮੁੱਦੇ ‘ਤੇ 28 ਮਈ ਨੂੰ ਸੀ.ਐਲ.ਸੀ ਦਫ਼ਤਰ ‘ਚ ਦੁਬਾਰਾ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਮੁਲਾਜ਼ਮ ਯੂਨੀਅਨ ਵੱਲੋਂ ਸਭ ਤੋਂ ਵੱਡੀ ਮੰਗ ਕੀਤੀ ਗਈ ਕਿ ਪਿਛਲੇ ਸਮੇਂ ਦੌਰਾਨ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।

100 ਤੋਂ ਵੱਧ ਉਡਾਣਾਂ ਇੱਕੋ ਸਮੇਂ ਹੋਈ ਰੱਦ

ਵੱਡੀ ਗਿਣਤੀ ‘ਚ ਮੁਲਾਜ਼ਮਾਂ ਦੇ ਇੱਕੋ ਸਮੇਂ ਛੁੱਟੀ ‘ਤੇ ਜਾਣ ਕਾਰਨ ਕੰਪਨੀ ਮੁਸ਼ਕਲ ‘ਚ ਸੀ ਕਿਉਂਕਿ 100 ਤੋਂ ਵੱਧ ਉਡਾਣਾਂ ਇੱਕੋ ਸਮੇਂ ਰੱਦ ਹੋਣ ਤੋਂ ਬਾਅਦ ਜਿੱਥੇ ਕੰਪਨੀਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਇਸ ਦੇ ਨਾਲ ਹੀ ਦੇਸ਼ ਭਰ ਦੇ ਯਾਤਰੀ ਵੀ ਕਾਫੀ ਚਿੰਤਤ ਨਜ਼ਰ ਆਏ ।ਮੰਗਲਵਾਰ ਅਤੇ ਬੁੱਧਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦੀਆਂ 90 ਤੋਂ ਵੱਧ ਉਡਾਣਾਂ ਸਿਰਫ਼ ਇਸ ਲਈ ਉਡਾਣ ਨਹੀਂ ਭਰ ਸਕੀਆਂ ਕਿਉਂਕਿ ਇਸ ਦੇ ਵੱਡੀ ਗਿਣਤੀ ਕਰਮਚਾਰੀਆਂ ਨੇ ਮੈਨੇਜਮੈਂਟ ਨੂੰ ਬੀਮਾਰ ਹੋਣ ਦਾ ਮੈਸੇਜ ਭੇਜਿਆ ਸੀ। 100 ਤੋਂ ਵੱਧ ਸਟਾਫ਼ ਦੇ ਕੰਮ ‘ਤੇ ਨਾ ਆਉਣ ਕਾਰਨ ਫਲਾਈਟ ਸੰਚਾਲਨ ਕਾਫੀ ਪ੍ਰਭਾਵਿਤ ਹੋਇਆ |

ਇਹ ਵੀ ਪੜ੍ਹੋ : ਕੁੜੀ ਨੂੰ ਫ਼ੋਨ ‘ਤੇ ਗੱਲ ਕਰਨੀ ਪਈ ਮਹਿੰਗੀ , ਜਾਣੋ ਕਿਵੇਂ ਹੋਈ ਮੌਤ

90 ਤੋਂ ਜ਼ਿਆਦਾ ਉਡਾਣਾਂ ਹੋਈਆਂ ਪ੍ਰਭਾਵਿਤ

ਦੱਸ ਦਈਏ ਕਿ ਏਅਰ ਇੰਡੀਆ ਐਕਸਪ੍ਰੈਸ ਦੇ ਮੈਨੇਜਿੰਗ ਡਾਇਰੈਕਟਰ ਆਲੋਕ ਸਿੰਘ ਨੇ ਚਾਰੇ ਪਾਸੇ ਹੋ ਰਹੀ ਹਫੜਾ-ਦਫੜੀ ਤੋਂ ਬਾਅਦ ਬੁੱਧਵਾਰ ਨੂੰ ਆਪਣੇ ਸਾਰੇ ਸਟਾਫ ਨੂੰ ਇੱਕ ਭਾਵਨਾਤਮਕ ਸੰਦੇਸ਼ ਭੇਜਿਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ, ‘ਕੱਲ੍ਹ ਸ਼ਾਮ ਤੋਂ ਸਾਡੇ 100 ਤੋਂ ਵੱਧ ਸਹਿਯੋਗੀ ਸਿਕ ਲੀਵ ਲੈ ਚੁੱਕੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਐੱਲ.-1 ਕਰਮਚਾਰੀ ਹਨ, ਜਿਸ ਕਾਰਨ 90 ਤੋਂ ਜ਼ਿਆਦਾ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

 

 

 

 

 

 

 

LEAVE A REPLY

Please enter your comment!
Please enter your name here