ਸਕੂਲ ਜਾ ਰਹੇ ਨੌਜਵਾਨ ਅਧਿਆਪਕ ਨਾਲ ਰਸਤੇ ਵਿੱਚ ਵਾਪਰਿਆ ਵੱਡਾ ਭਾਣਾ || News of Punjab
ਪੰਜਾਬ ਵਿੱਚ ਨਿਤ ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸਦੇ ਚੱਲਦਿਆਂ ਇੱਕ ਹੋਰ ਕਤਲ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਮਾਲੇਰਕੋਟਲਾ ਵਿੱਚ ਨੌਜਵਾਨ ਅਧਿਆਪਕ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ | ਇਹ ਘਟਨਾ ਉਸ ਸਮੇਂ ਵਾਪਰੀ ਜਦੋ ਸਵੇਰੇ ਅਧਿਆਪਕ ਆਪਣੀ ਡਿਊਟੀ ਲਈ ਸਰਕਾਰੀ ਸਕੂਲ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਸਾਹਿਬ ਸਿੰਘ ਪੁੱਤਰ ਜਰਨੈਲ ਸਿੰਘ ਵਾਸ਼ੀ ਮਾਲੇਰਕੋਟਲਾ ਵਜੋਂ ਹੋਈ ਹੈ।
ਨੇਜਾ ਮਾਰ ਕੇ ਬੇਰਹਿਮੀ ਨਾਲ ਕੀਤਾ ਕਤਲ
ਮਿਲੀ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਅੱਜ ਸਵੇਰੇ ਕਰੀਬ ਪੌਣੇ ਅੱਠ ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ਲਈ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਧੇਸਾ ਲਈ ਜਾ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਕੂਲ ਤੋਂ ਮਹਿਜ਼ ਢਾਈ ਸੌ ਮੀਟਰ ਦੂਰ ਲਸਾੜਾ ਡਰੇਨ ਦੀ ਪਟੜੀ ਤੇ ਨੌਜਵਾਨ ਅਧਿਆਪਕ ਸਾਹਿਬ ਸਿੰਘ ਤੇ ਹਮਲਾ ਕਰ ਦਿੱਤਾ ਗਿਆ ।
ਇਹ ਵੀ ਪੜ੍ਹੋ :ਭਾਰਤ ਨੇ ਹਾਸਲ ਕੀਤੀ ਵੱਡੀ ਉਪਲਬਧੀ , ਜਾਪਾਨ ਨੂੰ ਵੀ ਛੱਡਿਆ ਪਿੱਛੇ
ਅਣਪਛਾਤੇ ਹਮਲਾਵਰਾਂ ਨੇ ਸਾਹਿਬ ਸਿੰਘ ਦੀ ਵੱਖੀ ਅਤੇ ਛਾਤੀ ‘ਚ ਤੇਜ਼ਧਾਰ ਨੇਜਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਹਮਲਾਵਰ ਮੌਕੇ ‘ਤੇ ਫਰਾਰ ਹੋ ਗਏ | ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |









