ਵਿਆਹ ਕਰਵਾ ਕੇ ਪਰਤ ਰਹੇ ਲਾੜਾ-ਲਾੜੀ ਨਾਲ ਰਸਤੇ ‘ਚ ਵਾਪਰਿਆ ਇਹ ਭਾਣਾ || Today News
ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ | ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅਬੋਹਰ-ਸ਼੍ਰੀ ਗੰਗਾਨਗਰ ਨੈਸ਼ਨਲ ਹਾਈਵੇ ਗਿਦੜਾਂਵਾਲੀ ਨੇੜੇ ਵਿਆਹ ਵਾਲੀ ਗੱਡੀ ਨਾਲ ਵੱਡਾ ਹਾਦਸਾ ਵਾਪਰ ਗਿਆ | ਇਸ ਹਾਦਸੇ ਵਿੱਚ ਡੋਲੀ ਵਾਲੀ ਗੱਡੀ ਦੀ ਟ੍ਰੈਕਟਰ ਨਾਲ ਭਿਆਨਕ ਟੱਕਰ ਹੋ ਗਈ। ਜਿਸਦੇ ਚੱਲਦਿਆਂ ਲਾੜਾ-ਲਾੜੀ ਸਣੇ ਕਈ ਲੋਕ ਜ਼ਖਮੀ ਹੋ ਗਏ , ਜਿਨ੍ਹਾਂ ਦਾ ਇਲਾਜ ਕਰ ਦਿੱਤਾ ਗਿਆ ਹੈ। ਹਾਦਸੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜ਼ਖਮੀਆਂ ਦਾ ਕੀਤਾ ਗਿਆ ਇਲਾਜ
ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ASI ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਿਦੜਾਂਵਾਲੀ ਨੇੜੇ ਇੱਕ ਹਾਦਸਾ ਵਾਪਰਿਆ ਹੈ। ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪਿੰਡ ਕਲਾ ਵਾਲੀ ਮੰਡੀ ਦੇ ਰਹਿਣ ਵਾਲੇ ਲਾੜਾ ਸੰਦੀਪ ਸਿੰਘ ਅਤੇ ਲਾੜੀ ਸੁਮਨਦੀਪ ਜੋ ਕਿ ਗੰਗਾਨਗਰ ਤੋਂ ਵਾਪਸ ਆਪਣੇ ਪਿੰਡ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ : ਨਵ ਵਿਆਹੁਤਾ ਨੇ ਫੰਦਾ ਲਗਾ ਕੀਤੀ ਖ਼ੁਦਕੁਸ਼ੀ , 4 ਮਹੀਨੇ ਪਹਿਲਾਂ ਹੀ ਘਰੋਂ ਭੱਜ ਕਰਵਾਈ ਸੀ ਲਵ-ਮੈਰਿਜ
ASI ਨੇ ਅੱਗੇ ਦੱਸਿਆ ਕਿ ਗਿਦੜਾਂਵਾਲੀ ਨੇੜੇ ਇੱਕ ਮੋੜ ਸੀ, ਜਿਵੇਂ ਹੀ ਵਿਆਹ ਵਾਲੀ ਗੱਡੀ ਉੱਥੇ ਪਹੁੰਚੀ ਤਾਂ ਦੂਜੇ ਪਾਸੇ ਤੋਂ ਇੱਕ ਟ੍ਰੈਕਟਰ ਆ ਰਿਹਾ ਸੀ, ਜਿਸ ਨਾਲ ਉਨ੍ਹਾਂ ਦੇ ਗੱਡੀ ਦੀ ਜ਼ੋਰਦਾਰ ਟੱਕਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ। ਟੱਕਰ ‘ਚ ਲਾੜਾ ਲਾੜੀ ਸਮੇਤ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਜ਼ਖਮੀਆਂ ਦਾ ਇਲਾਜ ਕਰ ਦਿੱਤਾ ਗਿਆ ਹੈ।