ਪੰਜਾਬ ਸਾਰਕਾਰ ਨੇ ਆਈਏਐਸ ਅਫ਼ਸਰ ਪਰਮਪਾਲ ਕੌਰ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਹਾਜ਼ਿਰ ਹੋਣ ਲਈ ਕਿਹਾ ਗਿਆ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਸਰਕਾਰ ਨੇ ਉਨ੍ਹਾਂ ‘ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਹੁਣ ਇਸ ‘ਤੇ ਪਰਮਪਾਲ ਕੌਰ ਦਾ ਜਵਾਬ ਆਇਆ ਹੈ।
ਪੰਜਾਬ ਸਾਰਕਾਰ ਵੱਲੋਂ ਪਰਮਪਾਲ ਕੌਰ ਨੂੰ ਤੁਰੰਤ ਡਿਊਟੀ ‘ਤੇ ਹਾਜ਼ਿਰ ਹੋਣ ਦੇ ਆਦੇਸ਼
ਇਹ ਵੀ ਪੜ੍ਹੋ: ਮੰਦਿਰ ‘ਚ ਚੋਰੀ ਕਰਨ ਆਏ ਚੋਰ ਨੂੰ ਪੁਜਾਰੀ ਨੇ ਕੀਤਾ ਕਾਬੂ…
ਆਈਏਐਸ ਅਫ਼ਸਰ ਪਰਮਪਾਲ ਕੌਰ ਨੇ ਆਪਣੇ ਅਸਤੀਫ਼ੇ ਤੇ ਪੰਜਾਬ ਸਰਕਾਰ ਨੂੰ ਦਿੱਤਾ ਜਵਾਬ
ਆਈਏਐਸ ਅਫ਼ਸਰ ਪਰਮਪਾਲ ਕੌਰ ਨੇ ਆਪਣੇ ਅਸਤੀਫ਼ੇ ਤੇ ਪੰਜਾਬ ਸਰਕਾਰ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਹਾਲ ਵਿਚ ਚੋੜ ਲੜਾਂਗੀ, ਜੋ ਕਾਰਵਾਈ ਸਰਕਾਰ ਨੇ ਕਰਨੀ ਹੈ, ਕਰਦੇ ਰਹੋ। ਮੈਂ ਆਪਣਾ ਨਾਮਜ਼ਦਗੀ ਪੱਤਰ ਵੀ ਭਰਾਂਗੀ ਤੇ ਚੋਣ ਵੀ ਲੜਾਂਗੀ। ਉਨ੍ਹਾਂ ਇੱਕ ਵਾਰ ਫਿਰ ਦਾਅਵਾ ਕੀਤਾ ਕਿ, ਮੈਨੂੰ ਕੇਂਦਰ ਸਰਕਾਰ ਨੇ ਸੇਵਾਮੁਕਤ ਕਰ ਦਿੱਤਾ ਹੈ।









