ਪਾਣੀ ਦੀ ਬਾਲਟੀ ’ਚ ਡੁੱ.ਬਣ ਨਾਲ ਦੋ ਸਾਲਾਂ ਮਾਸੂਮ ਦੀ ਹੋਈ ਮੌ.ਤ || News of Punjab || Today news
ਪਟਿਆਲਾ ਜ਼ਿਲ੍ਹੇ ਦੇ ਸਨੌਰ ਦੇ ਪਿੰਡ ਪੰਜੇਟਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਸਾਲਾਂ ਬੱਚੇ ਦੀ ਪਾਣੀ ਦੀ ਬਾਲਟੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ | ਮ੍ਰਿਤਕ ਬੱਚੇ ਦੀ ਪਛਾਣ ਗੌਰਵ ਵਜੋਂ ਹੋਈ ਹੈ। ਉਸ ਦਾ ਪਿਤਾ ਅਮਨਦੀਪ ਸਿੰਘ ਗੱਡੀਆਂ ਧੋਣ ਅਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਦੇ ਹਨ।
ਖੇਡਦੇ -ਖੇਡਦੇ ਵਾਪਰਿਆ ਇਹ ਹਾਦਸਾ
ਜਾਣਕਾਰੀ ਮੁਤਾਬਕ ਪਰਿਵਾਰ ਵੇਹੜੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ। ਇਸ ਦੌਰਾਨ ਗੌਰਵ ਖੇਡਦਾ ਖੇਡਦਾ ਬਾਥਰੂਮ ਵਿੱਚ ਚਲਾ ਗਿਆ। ਜਦੋਂ ਬਹੁਤ ਦੇਰ ਤੱਕ ਬੱਚਾ ਨਾ ਦਿਖਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਬੱਚਾ ਬਾਥਰੂਮ ਵਿੱਚ ਪਾਣੀ ਦੀ ਬਾਲਟੀ ਵਿੱਚ ਬੇਸੁੱਧ ਪਿਆ ਮਿਲਿਆ।
ਇਹ ਵੀ ਪੜ੍ਹੋ : ਡੌਕੀਂ ਲਾ ਕੇ ਵਿਦੇਸ਼ ਜਾ ਰਹੇ ਵਿਅਕਤੀ ਦੀ ਰਸਤੇ ਵਿੱਚ ਹੀ ਹੋਈ ਮੌਤ
ਜਿਸ ਤੋਂ ਤੁਰੰਤ ਬਾਅਦ ਪਰਿਵਾਰ ਵੱਲੋਂ ਬੱਚੇ ਨੂੰ ਪਾਣੀ ਦੀ ਬਾਲਟੀ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ ਤੇ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।