ਆਂਗਣਵਾੜੀ ‘ਚ ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ || Punjab News
ਸੰਗਰੂਰ ਤੋਂ ਇੱਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ ਛੋਟੇ-ਛੋਟੇ ਮਾਸੂਮਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਸੀ | ਦਰਅਸਲ ,ਸਿਹਤ ਵਿਭਾਗ ਤੇ ਆਂਗਣਵਾੜੀ ਵਿਭਾਗ ਵੱਲੋਂ ਬੱਚਿਆਂ ਨੂੰ ਐਕਸਪਾਇਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ | ਜਿਸਦੇ ਚੱਲਦਿਆਂ ਉਹਨਾਂ ਦੀ ਜਾਨ ਖ਼ਤਰੇ ਵਿੱਚ ਆ ਸਕਦੀ ਸੀ |
6 ਮਹੀਨੇ ਪਹਿਲਾਂ ਐਕਸਪਾਇਰ ਹੋਈ ਦਿੱਤੀ ਜਾ ਰਹੀ ਦਵਾਈ
ਇਸ ‘ਤੇ ਬੱਚਿਆਂ ਦੇ ਮਾਪਿਆਂ ਵੱਲੋਂ ਰੋਸ ਵੀ ਜ਼ਾਹਿਰ ਕੀਤਾ ਗਿਆ ਹੈ। ਬੱਚਿਆਂ ਨੂੰ ਪਿਲਾਉਣ ਲਈ ਐਕਸਪਾਇਰੀ ਦਵਾਈ ਸੰਗਰੂਰ ਦੇ ਗੋਬਿੰਦਪੁਰਾ ਜਵਾਹਰਵਾਲਾ ਦੇ ਆਂਗਣਵਾੜੀ ਕੇਂਦਰ ਵਿਚ ਭੇਜੀ ਗਈ ਸੀ। ਇਸ ਸਬੰਧੀ ਸੀਡੀਪੀਓ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ 6 ਮਹੀਨੇ ਐਕਸਪਾਇਰ ਹੋਈ ਦਵਾਈ ਦਿੱਤੀ ਜਾ ਰਹੀ ਸੀ।