IPL ‘ਚ ਅੱਜ ਮੁੰਬਈ ਤੇ ਹੈਦਰਬਾਦ ਵਿਚਾਲੇ ਹੋਵੇਗਾ ਮੁਕਾਬਲਾ || Sports || Sports News

0
44

ਮੁੰਬਈ ਇੰਡੀਅਨਜ਼ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ

IPL 2024 ਦੇ 55ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਹੋਮ ਗ੍ਰਾਊਂਡ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਮੁੰਬਈ ਤੇ ਹੈਦਰਾਬਾਦ ਦੇ ਵਿਚਾਲੇ ਇਸ ਸੀਜ਼ਨ ਦਾ ਇਹ ਦੂਜਾ ਮੁਕਾਬਲਾ ਹੋਵੇਗਾ।

ਪਿਛਲੇ ਮੈਚ ਵਿੱਚ ਹੈਦਰਾਬਾਦ ਨੂੰ 31 ਦੌੜਾਂ ਨਾਲ ਜਿੱਤ ਮਿਲੀ ਸੀ। ਮੁੰਬਈ ਦਾ ਇਸ ਸੀਜ਼ਨ ਵਿੱਚ ਅੱਜ 12ਵਾਂ ਮੈਚ ਰਹੇਗਾ। ਟੀਮ ਪਿਛਲੇ 11 ਮੈਚਾਂ ਵਿੱਚੋਂ 3 ਜਿੱਤਾਂ ਦੇ ਬਾਅਦ 6 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ 10ਵੇਂ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਹੈਦਰਾਬਾਦ ਦਾ ਸੀਜ਼ਨ ਦਾ 11ਵਾਂ ਮੁਕਾਬਲਾ ਹੋਵੇਗਾ। ਹੈਦਰਾਬਾਦ 10 ਵਿੱਚੋਂ 6 ਜਿੱਤ ਦੇ ਬਾਅਦ 12 ਅੰਕਾਂ ਨਾਲ 5ਵੇਂ ਸਥਾਨ ‘ਤੇ ਹੈ।

MI vs SRH IPL 2024

ਹੈਦਰਾਬਾਦ ਤੇ ਮੁੰਬਈ ਦੇ ਵਿਚਾਲੇ IPL ਵਿੱਚ ਹੁਣ ਤੱਕ 22 ਮੁਕਾਬਲੇ ਖੇਡੇ ਗਏ। ਜਿਸ ਵਿੱਚ 12 ਵਿੱਚ ਮੁੰਬਈ ਤੇ 10 ਵਿੱਚ ਹੈਦਰਾਬਾਦ ਨੂੰ ਜਿੱਤ ਮਿਲੀ। ਮੁੰਬਈ ਤੇ ਹੈਦਰਾਬਾਦ ਦੇ ਵਿਚਾਲੇ ਵਾਨਖੇੜੇ ਵਿੱਚ ਹੁਣ ਤੱਕ ਕੁੱਲ 7 ਮੈਚ ਖੇਡੇ ਗਏ ਹਨ। ਜਿਸ ਵਿੱਚ 5 ਵਿੱਚ ਮੁੰਬਈ ਨੇ ਤੇ 2 ਵਿੱਚ ਹੈਦਰਾਬਾਦ ਨੇ ਜਿੱਤ ਹਾਸਿਲ ਕੀਤੀ ਹੈ।

ਜੇਕਰ ਇੱਥੇ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਤਿਲਕ ਵਰਮਾ ਫਾਰਮ ਵਿੱਚ ਹਨ। ਉਹ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁਸ਼ਕਿਲ ਹਾਲਾਤਾਂ ਵਿੱਚ ਟੀਮ ਨੂੰ ਸੰਭਾਲ ਰਹੇ ਹਨ। ਤਿਲਕ 3 ਵਾਰ ਅਰਧ ਸੈਂਕੜਾ ਲਗਾ ਚੁੱਕੇ ਹਨ ਤੇ 347 ਦੌੜਾਂ ਬਣਾ ਕੇ ਟੀਮ ਦੇ ਟਾਪ ਸਕੋਰਰ ਹਨ। ਹੈਦਰਾਬਾਦ ਦੇ ਓਪਨਰ ਟ੍ਰੇਵਿਸ ਹੈੱਡ ਇਸ ਸੀਜ਼ਨ ਟੀਮ ਦੇ ਟਾਪ ਸਕੋਰਰ ਹਨ। ਉਨ੍ਹਾਂ ਨੇ 9 ਮੈਚਾਂ ਵਿੱਚ 396 ਦੌੜਾਂ ਬਣਾਈਆਂ ਹਨ।

ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਵਾਨਖੇੜੇ ਦੀ ਪਿਚ ਆਮ ਤੌਰ ‘ਤੇ ਬੱਲੇਬਾਜ਼ਾਂ ਦੇ ਲਈ ਜ਼ਿਆਦਾ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਇੱਥੇ ਹੁਣ ਤੱਕ IPL ਦੇ 114 ਮੈਚ ਖੇਡੇ ਗਏ ਹਨ। ਜਿਸ ਵਿੱਚ 53 ਮੈਚ ਵਿੱਚ ਪਹਿਲੀ ਇਨਿੰਗ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਤੇ 61 ਵਿੱਚ ਚੇਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ। ਵਾਨਖੇੜੇ ਦੇ ਮੈਦਾਨ ‘ਤੇ ਹਮੇਸ਼ਾ ਬੱਲੇਬਾਜ਼ਾਂ ਦਾ ਰਾਜ ਦੇਖਣ ਨੂੰ ਮਿਲਦਾ ਹੈ।

ਇਸ ਪਿਚ ‘ਤੇ ਗੇਂਦ ਬੱਲੇ ‘ਤੇ ਬਹੁਤ ਵਧੀਆ ਆਉਂਦੀ ਹੈ। ਉੱਥੇ ਹੀ ਇਹ ਮੈਦਾਨ ਛੋਟਾ ਹੋਣ ਦੇ ਕਾਰਨ ਬੱਲੇਬਾਜ਼ਾਂ ਨੂੰ ਕਾਫ਼ੀ ਦੌੜਾਂ ਬਣਾਉਣ ਵਿੱਚ ਮਦਦ ਮਿਲਦੀ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਹਲਕੀ ਜਿਹੀ ਸੀਮ ਮੂਵਮੈਂਟ ਵੀ ਮਿਲ ਸਕਦੀ ਹੈ।

ਟੀਮਾਂ ਦੀ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ0, ਤਿਲਕ ਵਰਮਾ, ਨੇਹਲ ਵਾਧੇਰਾ, ਟੀਮ ਡੇਵਿਡ, ਮੁਹੰਮਦ ਨਬੀ, ਪਿਯੂਸ਼ ਚਾਵਲਾ, ਲਯੂਕ ਵੁੱਡ, ਜਸਪ੍ਰੀਤ ਬੁਮਰਾਹ ਤੇ ਨੁਵਾਨ ਤੁਸ਼ਾਰਾ।

ਸਨਰਾਈਜ਼ਰਸ ਹੈਦਰਾਬਾਦ: ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਟ੍ਰੇਵਿਸ ਹੈੱਡ, ਅਨਮੋਲਪ੍ਰੀਤ ਸਿੰਘ, ਹੇਨਰਿਕ ਕਲਾਸਨ(ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਅਬਦੁਲ ਸਮਦ, ਸ਼ਾਹਬਾਜ ਅਹਿਮਦ, ਮਾਰਕੋ ਯਾਨਸਨ, ਭੁਵਨੇਸ਼ਵਰ ਕੁਮਾਰ ਤੇ ਟੀ ਨਟਰਾਜਨ।

 

LEAVE A REPLY

Please enter your comment!
Please enter your name here