ਜਾਣੋ ਬਠਿੰਡਾ ‘ਚ ਇੱਕੋ ਪਰਿਵਾਰ ਦੇ 4 ਜੀਅ ਕਿਵੇਂ ਹੋਏ HIV Positive || Latest Punjab News
ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ 4 ਮੈਬਰ HIV Positive ਪਾਏ ਗਏ ਹਨ | ਇਸ ‘ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਹ ਸਭ ਗਲਤ ਖ਼ੂਨ ਚੜਾਉਣ ਦੀ ਵਜਾ ਨਾਲ ਹੋਇਆ ਹੈ | ਦਰਅਸਲ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਲੋਂ ਮਈ, 2020 ’ਚ ਦਾਖ਼ਲ ਇੱਕ ਖ਼ੂਨ ਦੀ ਕਮੀ ਵਾਲੀ ਔਰਤ ਨੂੰ ਐੱਚਆਈਵੀ (HIV) ਪੌਜ਼ੀਟਿਵ ਖ਼ੂਨ ਚੜ੍ਹਾ ਦਿੱਤਾ ਗਿਆ। ਜਿਸ ਤੋਂ ਬਾਅਦ ਔਰਤ ਨੂੰ ਤਾਂ ਬੀਮਾਰੀ ਲੱਗ ਹੀ ਗਈ, ਪਰ ਉਸ ਤੋਂ ਇਲਾਵਾ ਉਸਦਾ ਪਤੀ ਅਤੇ ਢੇਡ ਸਾਲ ਦੀ ਦੁੱਧ ਚੁੰਘਦੀ ਬੱਚੀ ਵੀ ਇਸ ਬੀਮਾਰੀ ਦੀ ਲਪੇਟ ’ਚ ਆ ਗਏ।
ਮੁਆਵਜ਼ੇ ਦੇ ਹੁਕਮ ਜਾਰੀ
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਵੱਡੀ ਕਾਰਵਾਈ ਕੀਤੀ ਹੈ ਜਿਸਦੇ ਚੱਲਦਿਆਂ ਉਹਨਾਂ ਵੱਲੋਂ 2 ਮਈ ਤੱਕ ਪੱਤਰ ਜਾਰੀ ਕਰਕੇ ਸਰਕਾਰੀ ਬਲੱਡ ਬੈਂਕ ਨੂੰ ਪੀੜਤ ਲੜਕੀ ਤੇ ਉਸਦੇ ਪਿਤਾ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।