ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਮੌ.ਤ ਮਾਮਲੇ ‘ਚ ਕਮੇਟੀ ਅੱਜ ਕਿਸਾਨਾਂ ਦੇ ਬਿਆਨ ਕਰੇਗੀ ਦਰਜ || Latest Punjab News || Shubkaran Singh

0
100

ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਮਾਮਲਾ

ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਮਾਮਲੇ ਨਾਲ ਜੁੜੀ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ‘ਚ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਣਾਈ ਗਈ ਕਮੇਟੀ ਅੱਜ ਕਿਸਾਨਾਂ ਦੇ ਬਿਆਨ ਦਰਜ ਕਰੇਗੀ।

ਕਿਸਾਨਾਂ ਦੇ ਬਿਆਨ ਦਰਜ

ਜਾਣਕਾਰੀ ਅਨੁਸਾਰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਮਾਮਲੇ ‘ਚ ਅੱਜ ਕਿਸਾਨ ਭਵਨ ਵਿੱਚ ਕਿਸਾਨਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਹੋਵੇਗੀ।
ਕਮੇਟੀ ਵੱਲੋਂ 30 ਦੇ ਕਰੀਬ ਕਿਸਾਨਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ।

ਇਸ ਦੌਰਾਨ ਕਿਸਾਨ ਆਪਣੇ ਬਿਆਨ ਦਰਜ ਕਰਵਾ ਸਕਦੇ ਹਨ ਅਤੇ ਨਾਲ ਹੀ ਅੱਥਰੂ ਗੈਸ ਦੇ ਗੋਲੇ, ਗੋਲੀਆਂ ਅਤੇ ਵੱਖ-ਵੱਖ ਖਾਲੀ ਕਾਰਤੂਸ ਪੇਸ਼ ਕਰ ਸਕਦੇ ਹਨ।

ਸ਼ੁਭਕਰਨ ਦੀ ਮੌਤ ਦਾ ਮੁਆਵਜ਼ਾ

ਹਾਈਕੋਰਟ ਵੱਲੋਂ ਬਣਾਈ ਗਈ ਕਮੇਟੀ ਆਪਣੀ ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਸ਼ੁਭਕਰਨ ਦੀ ਮੌਤ ਕਿਸ ਇਲਾਕੇ ਵਿੱਚ ਹੋਈ ਹੈ। ਕੀ ਸ਼ੁਭਕਰਨ ਦੀ ਮੌਤ ਵਿਚ ਵਰਤਿਆ ਗਿਆ ਹਥਿਆਰ ਉਸ ਸਮੇਂ ਦੇ ਹਾਲਾਤਾਂ ਅਨੁਸਾਰ ਢੁਕਵਾਂ ਸੀ। ਇਸ ਤੋਂ ਇਲਾਵਾ ਸ਼ੁਭਕਰਨ ਦੀ ਮੌਤ ਦਾ ਮੁਆਵਜ਼ਾ ਵੀ ਇਸ ਕਮੇਟੀ ਵੱਲੋਂ ਤੈਅ ਕੀਤਾ ਜਾਣਾ ਹੈ।

 

LEAVE A REPLY

Please enter your comment!
Please enter your name here