ਪੰਜਾਬ ਦੀ ਧੀ ਵਿਦੇਸ਼ ‘ਚ ਬਣੀ ਪੁਲਿਸ ਅਫਸਰ
ਪੰਜਾਬ ਦੀ ਧੀ ਨੇ ਵਿਦੇਸ਼ ‘ਚ ਆਪਣੇ ਮਾਤਾ-ਪਿਤਾ ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ।ਕੋਮਲਪ੍ਰੀਤ ਕੌਰ ਜੋ ਕਿ ਫਰੀਦਕੋਟ ਦੀ ਰਹਿਣ ਵਾਲੀ ਹੈ। ਉਹ ਵਿਦੇਸ਼ ‘ਚ ਪੁਲਿਸ ਅਫਸਰ ਬਣ ਗਈ ਹੈ।
ਕੈਨੇਡਾ ਪੁਲਿਸ ਵਿੱਚ ਬਣੀ ਕਰੈਕਸ਼ਨ ਅਫਸਰ
ਉਹ ਕੈਨੇਡਾ ਪੁਲਿਸ ਵਿੱਚ ਕਰੈਕਸ਼ਨ ਅਫਸਰ ਬਣ ਗਈ ਹੈ ਅਤੇ ਉਸਨੂੰ ਉਥੋਂ ਦੀ ਸਰਕਾਰ ਨੇ ਸਕੈਚਵੰਨ ਵਿੱਚ ਤਾਇਨਾਤ ਕੀਤਾ ਹੈ।
ਪਰਿਵਾਰ ”ਚ ਖੁਸ਼ੀਆਂ ਦਾ ਮਾਹੌਲ
ਇਹ ਵੀ ਪੜ੍ਹੋ: ਪੁਲਿਸ ਨੇ 2000 ਕਰੋੜ ਰੁਪਏ ਨਾਲ ਭਰੇ 4 ਟਰੱਕ ਕੀਤੇ ਕਾਬੂ || Latest news
ਕੋਮਲਪ੍ਰੀਤ ਇਥੋਂ ਦੀ ਡੋਗਰ ਬਸਤੀ ਗਲੀ ਨੰ: 9 ਦੇ ਰਹਿਣ ਵਾਲੇ ਪੰਜਾਬ ਪੁਲਿਸ ਵਿੱਚ ਏਐਸਆਈ ਦਿਲਬਾਗ ਸਿੰਘ ਅਤੇ ਹਰਜਿੰਦਰ ਕੌਰ ਦੀ ਧੀ ਹੈ ਅਤੇ ਉਹ 2014 ਵਿੱਚ ਸਟੱਡੀ ਵੀਜੇ ‘ਤੇ ਗਈ ਸੀ। ਇੰਨੀ ਦਿਨੀ ਦਿਲਬਾਗ ਸਿੰਘ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਧੀ ‘ਤੇ ਮਾਣ ਮਹਿਸੂਸ ਕਰ ਰਿਹਾ ਪਰਿਵਾਰ
ਕੋਮਲਪ੍ਰੀਤ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਦੀ ਵਿਿਦਆਰਥਣ ਰਹੀ ਹੈ ਅਤੇ ਕੈਨੇਡਾ ਪੀਆਰ ਹੋਣ ਮਗਰੋਂ ਉਸਨੇ ਕਰੈਕਸ਼ਨ ਅਫਸਰ ਲਈ ਇੰਟਰਵਿਊ ਦਿੱਤਾ ਅਤੇ ਕੁਲ 20 ਉਮੀਦਵਾਰਾਂ ਦੀ ਚੋਣ ਹੋਈ, ਜਿਸ ਵਿੱਚ ਕੋਮਲਪ੍ਰੀਤ ਇੱਕ ਸੀ।ਧੀ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਬਾਗੋਬਾਗ ਹੈ ਅਤੇ ਉਸ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।