ਫਤਿਹਗੜ੍ਹ ਸਾਹਿਬ ‘ਚ ਵਾਪਰਿਆ ਹਾਦਸਾ , ਭਾਖੜਾ ਨਹਿਰ ‘ਚ ਡਿੱਗੀ ਕਾਰ || News in Punjab
ਦੇਰ ਰਾਤ ਫਤਿਹਗੜ੍ਹ ਸਾਹਿਬ ਵਿਚ ਇੱਕ ਹਾਦਸਾ ਵਾਪਰ ਗਿਆ ਜਿੱਥੇ ਕਿ ਬੀਤੀ ਰਾਤ ਸਰਹਿੰਦ ਤੋਂ ਲੰਘਦੀ ਭਾਖੜਾ ਨਹਿਰ ਵਿਚ ਕਾਰ ਇਕ ਡਿੱਗ ਗਈ। ਸਰਹਿੰਦ ਫਲੋਟਿੰਗ ਕੋਲ ਇਹ ਘਟਨਾ ਵਾਪਰੀ ਜਿਸ ਤੋਂ ਬਾਅਦ ਗੋਤਾਖੋਰ ਬਚਾਅ ਕੰਮਾਂ ਵਿਚ ਲੱਗ ਗਏ। ਪਰੰਤੂ ਅਜੇ ਤੱਕ ਕਾਰ ਚਾਲਕ ਦਾ ਕੁਝ ਪਤਾ ਨਹੀਂ ਲੱਗ ਪਾਇਆ ਹੈ |
ਚਾਲਕ ਦੀ ਕੀਤੀ ਜਾ ਰਹੀ ਭਾਲ
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦਾ ਇਕ ਵਿਅਕਤੀ ਕਾਰ ਸਣੇ ਨਹਿਰ ਵਿਚ ਡਿੱਗ ਗਿਆ। ਲਗਭਗ ਤਿੰਨ ਕਿਲੋਮੀਟਰ ਦੂਰ ਗੱਡੀ ਮਿਲੀ ਹੈ ਜਿਸ ਤੋਂ ਬਾਅਦ ਗੋਤਾਖੋਰ ਗੱਡੀ ਨੂੰ ਕੱਢਣ ਵਿਚ ਲੱਗੇ ਹੋਏ ਹਨ ਅਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ | ਸਵਾਲ ਇਹ ਹੈ ਕਿ ਇਹ ਵਿਅਕਤੀ ਫਲੋਟਿੰਗ ਕੋਲ ਕੱਚੇ ਰਸਤੇ ਤੋਂ ਕਾਰ ਲੈ ਕੇ ਕਿਉਂ ਆਇਆ ਤੇ ਕਾਰ ਕਿਵੇਂ ਨਹਿਰ ਵਿਚ ਡਿੱਗੀ ? ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |