ਫਾਇਰਿੰਗ ਤੋਂ ਬਾਅਦ ਸਲਮਾਨ ਖਾਨ ਦੀ ਪਹਿਲੀ ਵੀਡੀਓ ਆਈ ਸਾਹਮਣੇ
ਈਦ ਤੋਂ ਬਾਅਦ ਮੁੰਬਈ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ‘ਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਹੋਈ ਸੀ । ਜਿਸ ਤੋਂ ਬਾਅਦ ਮਾਮਲਾ ਹਾਈ ਪ੍ਰੋਫਾਈਲ ਹੋਣ ਕਰਕੇ ਪੁਲਿਸ ਵਲੋਂ ਸਲਮਾਨ ਖਾਨ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਅਤੇ ਗੋਲੀ ਚਲਾਉਣ ਵਾਲੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਸਲਮਾਨ ਆਪਣੇ ਮਾਤਾ-ਪਿਤਾ ਸਲੀਮ ਖਾਨ ਅਤੇ ਸਲਮਾ ਖਾਨ ਨਾਲ ਗਲੈਕਸੀ ਅਪਾਰਟਮੈਂਟ ‘ਚ ਰਹਿੰਦੇ ਹਨ | ਇਸ ਗੋਲੀਬਾਰੀ ਦੀ ਘਟਨਾ ਤੋਂ ਕਰੀਬ 6 ਦਿਨ ਬਾਅਦ ਪਹਿਲੀ ਵਾਰ ਸਲਮਾਨ ਖਾਨ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਆਏ ਹਨ |
ਦੁਬਈ ਤੋਂ ਸ਼ੇਅਰ ਕੀਤੀ ਵੀਡੀਓ
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ | ਸਲਮਾਨ ਖਾਨ ਨੇ ਇਹ ਵੀਡੀਓ ਦੁਬਈ ਤੋਂ ਸ਼ੇਅਰ ਕੀਤੀ ਹੈ | ਦੱਸ ਦਈਏ ਕਿ ਉਹ ਹਾਲ ਹੀ ‘ਚ ਸਖਤ ਸੁਰੱਖਿਆ ਵਿਚਕਾਰ ਆਪਣੀ ਬੁਲੇਟ ਪਰੂਫ ਗੱਡੀ ‘ਚ ਮੁੰਬਈ ਏਅਰਪੋਰਟ ਪਹੁੰਚੇ, ਜਿੱਥੋਂ ਉਹ ਦੁਬਈ ਲਈ ਰਵਾਨਾ ਹੋਏ। ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ‘ਦਬੰਗ ਖਾਨ’ ਦੁਬਈ ਕਿਉਂ ਜਾ ਰਹੇ ਹਨ? ਹੁਣ ਉਹਨਾਂ ਨੇ ਇਸ ਵੀਡੀਓ ‘ਚ ਸਪੱਸ਼ਟ ਕੀਤਾ ਹੈ ਕਿ ਉਹ ਦੁਬਈ ਕਿਉਂ ਪਹੁੰਚੇ ਹਨ।
ਵੱਡੇ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਦੁਬਈ
ਸਲਮਾਨ ਖਾਨ ਇੱਕ ਵੱਡੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੁਬਈ ਪਹੁੰਚ ਚੁੱਕੇ ਹਨ। ਇਸ ਈਵੈਂਟ ਦਾ ਨਾਂ ਕਰਾਟੇ ਕੰਬੈਟ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ‘ਉਮੀਦ ਹੈ ਤੁਹਾਨੂੰ ਕੱਲ੍ਹ ਮਿਲਣ ਦੀ…’ ਵੀਡੀਓ ‘ਚ ਸਲਮਾਨ ਕਹਿੰਦੇ ਹਨ, ‘ਇਸ ਲਈ ਮੈਂ ਇਸ ਸਮੇਂ ਦੁਬਈ ‘ਚ ਹਾਂ ਅਤੇ ਕਰਾਟੇ ਕੰਬੈਟ ਨਾਮ ਦੇ ਇਸ ਈਵੈਂਟ ‘ਚ ਸ਼ਾਮਲ ਹੋ ਰਿਹਾ ਹਾਂ। ਮੈਂ ਉਸ ਘਟਨਾ ਬਾਰੇ ਜ਼ਿਆਦਾ ਕੁਝ ਨਹੀਂ ਕਹਾਂਗਾ ਜਿਸ ਦੇ ਤੁਸੀਂ ਖੁਦ ਗਵਾਹ ਹੋ, ਪਰ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦਾ ਹਾਂ। ਮੈਂ ਇਸ ਬੱਚੇ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ 2 ਸਾਲ ਦਾ ਸੀ ਅਤੇ ਉਸ ਉਮਰ ਤੋਂ ਤਾਈਕਵਾਂਡੋ ਅਤੇ ਜੁਜੀਤਸੂ ਕਰ ਰਿਹਾ ਸੀ ਅਤੇ ਫਿਰ ਇੱਕ ਦਿਨ ਸਾਡਾ ਸੰਪਰਕ ਟੁੱਟ ਗਿਆ।
Hope to see u tomorrow ….@KarateCombat#AsimZaidi@visitdubai pic.twitter.com/ZWwcYAte9l
— Salman Khan (@BeingSalmanKhan) April 19, 2024
ਸਲਮਾਨ ਨੇ ਐਕਸ਼ਨ ਕਰਨ ‘ਚ ਕੀਤੀ ਕਾਫੀ ਮਦਦ
ਉਸਨੇ ਅੱਗੇ ਕਿਹਾ- ‘ਅੱਜ ਮੈਨੂੰ ਪਤਾ ਲੱਗਾ ਕਿ ਕਰਾਟੇ ਕੰਬੈਟ ਦਾ ਪ੍ਰਧਾਨ ਉਹੀ ਲੜਕਾ ਹੈ ਅਤੇ ਉਸਦਾ ਨਾਮ ਆਸਿਮ ਹੈ’। ਇਸ ਤੋਂ ਬਾਅਦ ਸਲਮਾਨ ਨੇ ਵੀਡੀਓ ‘ਚ ਆਪਣੇ ਪ੍ਰਸ਼ੰਸਕਾਂ ਨੂੰ ਆਸਿਮ ਨਾਲ ਮਿਲਾਇਆ। ਆਸਿਮ ਨੇ ਦੱਸਿਆ ਕਿ ਸਲਮਾਨ ਨੇ ਐਕਸ਼ਨ ਕਰਨ ‘ਚ ਉਨ੍ਹਾਂ ਦੀ ਕਾਫੀ ਮਦਦ ਕੀਤੀ ਅਤੇ ਸਲਾਹ ਦਿੱਤੀ। ਸਲਮਾਨ ਨੇ ਇਸ ਲਈ ਆਸਿਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਆਸਾਨੀ ਨਾਲ ਮੇਰੇ ਤੱਕ ਪਹੁੰਚ ਕਰ ਸਕਦਾ ਸੀ, ਪਰ ਉਸ ਨੇ ਸਹੀ ਸਰੋਤਾਂ ਦੀ ਵਰਤੋਂ ਕੀਤੀ ਅਤੇ ਉਸ ਨਾਲ ਵਾਪਸੀ ਕੀਤੀ ਅਤੇ ਪ੍ਰਕਿਰਿਆ ਦਾ ਪਾਲਣ ਕੀਤਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ ਸਲਮਾਨ ਆਪਣੀ ਕੰਪਨੀ ਬੀਇੰਗ ਸਟ੍ਰਾਂਗ ਦੇ ਫਿਟਨੈੱਸ ਉਪਕਰਣ ਲਾਂਚ ਕਰਨ ਲਈ ਦੁਬਈ ਜਾ ਰਹੇ ਹਨ।