20 ਸਾਲ ਤੋਂ ਸਮੋਸੇ ਵੇਚ ਰਹੇ ਬਾਬਾ ਲੜਨਗੇ ਲੋਕ ਸਭਾ ਚੋਣਾਂ
ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ਕਿਸੇ ਮੁਕਾਮ ‘ਤੇ ਪਹੁੰਚਣ ਲਈ ਸਖ਼ਤ ਮਿਹਨਤ ਅਤੇ ਹੌਂਸਲੇ ਦੀ ਜ਼ਰੂਰਤ ਹੁੰਦੀ ਹੈ | ਜੇਕਰ ਅੱਜ ਸਾਨੂੰ ਆਪਣੀ ਮੰਜ਼ਿਲ ਨਹੀਂ ਮਿਲ ਪਾ ਰਹੀ ਤਾਂ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ | ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਸਿਰਫ਼ ਮਿਹਨਤ , ਸਬਰ ਤੇ ਕੋਸ਼ਿਸ਼ ਦਾ ਫਾਸਲਾ ਹੁੰਦਾ ਹੈ ਅਤੇ ਕਿਸੇ ਵੀ ਚੀਜ਼ ਨੂੰ ਪਾਉਣ ਲਈ ਸਬਰ ਬਹੁਤ ਜ਼ਰੂਰੀ ਹੈ |
ਅਜਿਹਾ ਹੀ ਇੱਕ ਕਿੱਸਾ ਸਾਹਮਣੇ ਆਇਆ ਹੈ ਜਿੱਥੇ ਕਿ ਛੱਤੀਸਗੜ੍ਹ ਦੇ ਇੱਕ ਸਮੋਸਾ ਬਣਾਉਣ ਵਾਲੇ ਵਿਅਕਤੀ ਦੀ ਇਨ੍ਹਾਂ ਦਿਨਾਂ ’ਚ ਕਾਫ਼ੀ ਚਰਚਾ ਹੋ ਰਹੀ ਹੈ। ਛੱਤੀਸਗੜ੍ਹ ਦੇ ਰਹਿਣ ਵਾਲੇ ਅਜੇ ਪਾਲੀ ਉਰਫ਼ ਬਾਬਾ ਇਕ ਵਾਰ ਫੇਰ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਉਹ ਕਾਫ਼ੀ ਸਾਲਾਂ ਤੋਂ ਸੜਕ ਕਿਨਾਰੇ ਆਪਣੇ ਦੁਕਾਨ ਚਲਾਉਂਦੇ ਆ ਰਹੇ ਹਨ। ਸ਼ਹਿਰ ਦੇ ਲੋਕ ਉਨ੍ਹਾਂ ਨੂੰ ਸਮੋਸੇ ਵਾਲੇ ਬਾਬਾ ਦੇ ਨਾਮ ਨਾਲ ਜਾਣਦੇ ਹਨ।
ਦਰਅਸਲ ਛੱਤੀਸਗੜ੍ਹ ਦੇ ਕਵਰਧਾ ਜ਼ਿਲ੍ਹੇ ਦੇ ਰਹਿਣ ਵਾਲੇ ਅਜੈ ਪਾਲੀ ਉਰਫ ਬਾਬਾ ਨੇ ਰਾਜਨੰਦਗਾਓਂ ਲੋਕ ਸਭਾ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ। ਉਹ ਕਵਾਰਧਾ ਦੇ ਕੋਤਵਾਲੀ ਥਾਣੇ ਦੇ ਸਾਹਮਣੇ ਫੁੱਟਪਾਥ ‘ਤੇ 20 ਸਾਲਾਂ ਤੋਂ ਸਮੋਸੇ ਦੀ ਦੁਕਾਨ ਚਲਾ ਰਿਹਾ ਹੈ। ਉਨ੍ਹਾਂ ਨੇ 50 ਪੈਸੇ ਪ੍ਰਤੀ ਨਗ਼ ਦੇ ਹਿਸਾਬ ਨਾਲ ਸਮੋਸੇ ਵੇਚਣੇ ਸ਼ੁਰੂ ਕੀਤੇ ਸਨ, ਅੱਜ ਉਹ 5 ਰੁਪਏ ਪ੍ਰਤੀ ਸਮੋਸਾ ਵੇਚ ਰਹੇ ਹਨ, ਜੋ ਕਿ ਸਾਰੇ ਹੋਟਲਾਂ ’ਚੋਂ ਸਭ ਤੋਂ ਘੱਟ ਕੀਮਤ ਹੈ। ਸਮੋਸੇ ਖਰੀਦਣ ਲਈ ਉਸ ਦੀ ਦੁਕਾਨ ‘ਤੇ ਲੋਕਾਂ ਦੀ ਕਤਾਰ ਲੱਗੀ ਰਹਿੰਦੀ ਹੈ।
ਅਜੈ ਪਾਲੀ ਉਰਫ਼ ਬਾਬਾ ਹੁਣ ਤੱਕ 12 ਤੋਂ ਵੱਧ ਚੋਣਾਂ ਲੜ ਚੁੱਕਾ ਹੈ, ਜਿਸ ਵਿੱਚ ਕੌਂਸਲਰ ਤੋਂ ਐਮਪੀ ਤੱਕ ਦੀਆਂ ਚੋਣਾਂ ਸ਼ਾਮਲ ਹਨ। ਹੁਣ ਉਹ ਚੌਥੀ ਵਾਰ ਰਾਜਨੰਦਗਾਓਂ ਲੋਕ ਸਭਾ ਤੋਂ ਚੋਣ ਲੜਨ ਦੀ ਤਿਆਰੀ ਵਿੱਚ ਜੁੱਟ ਚੁੱਕੇ ਹਨ।
ਅਜੈ ਪਾਲੀ ਕੋਲ ਚੋਣ ਲੜਨ ਲਈ ਪੈਸੇ ਨਹੀਂ ਹਨ। ਉਹ ਸਮੋਸੇ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ।
ਇਸ ਆਪਣੀ ਰੋਜ਼ ਦੀ ਕਮਾਈ ’ਚੋਂ ਚੋਣਾਂ ਲਈ ਕੁਝ ਪੈਸਾ ਬਚਾਉਂਦਾ ਹੈ। ਅਜੇ ਪਾਲੀ ਸਾਲ 2008 ਤੋਂ ਚੋਣ ਲੜ ਰਹੇ ਹਨ, ਜਿਸ ’ਚ ਉਹ ਤਿੰਨ ਵਾਰ ਵਿਧਾਨ ਸਭਾ, ਨਗਰ ਪਾਲਿਕਾ ਪ੍ਰਧਾਨ, ਕੌਂਸਲਰ ਅਤੇ ਲੋਕ ਸਭਾ ਦੀਆਂ ਚੋਣਾਂ ਲੜ ਚੁੱਕੇ ਹਨ।
ਹੁਣ ਉਹ ਚੌਥੀ ਵਾਰ ਲੋਕ ਸਭਾ ਚੋਣ ਲੜਨ ਜਾ ਰਹੇ ਹਨ, ਉਸਨੇ 25,000 ਰੁਪਏ ਖਰਚ ਕੇ ਨਾਮਜ਼ਦਗੀ ਫਾਰਮ ਖਰੀਦਿਆ ਹੈ। ਉਹ ਕਿਸੇ ਵੀ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਹੀ ਹੁਣ ਤੱਕ ਚੋਣਾਂ ਲੜਦਾ ਆਇਆ ਹੈ।