ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ ਆਮ ਇਨਸਾਨ ਦੀ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ | ਪਰ ਤੁਸੀਂ ਇਹ ਜਾਣਕੇ ਹੈਰਾਨ ਹੋ ਜਾਓਗੇ ਕਿ 4 ਮਹੀਨੇ ਦੀ ਬੱਚਾ 240 ਕਰੋੜ ਰੁਪਏ ਦਾ ਮਾਲਕ ਬਣ ਗਿਆ |
ਤੁਹਾਨੂੰ ਦਸਦੀਏ ਕਿ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਆਈਟੀ ਸਰਵਿਸ ਕੰਪਨੀ ਇੰਫੋਸਿਸ ਦੇ ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਨੇ ਆਪਣੇ ਪੋਤੇ ਏਕਾਗਰ ਰੋਹਨ ਮੂਰਤੀ ਨੂੰ ਅਜਿਹਾ ਤੋਹਫਾ ਦਿੱਤਾ ਹੈ ਕਿ ਇਹ ਛੋਟਾ ਬੱਚਾ ਸਿਰਫ ਚਾਰ ਮਹੀਨੇ ਦੀ ਉਮਰ ‘ਚ ਸਭ ਤੋਂ ਘੱਟ ਉਮਰ ਦੇ ਕਰੋੜਪਤੀਆਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਦਰਅਸਲ ਨਰਾਇਣ ਮੂਰਤੀ ਨੇ ਆਪਣੇ ਪੋਤੇ ਨੂੰ ਇੰਫੋਸਿਸ ਦੇ 15 ਲੱਖ ਸ਼ੇਅਰ ਗਿਫਟ ਕੀਤੇ ਹਨ, ਜਿਨ੍ਹਾਂ ਦੀ ਕੀਮਤ 240 ਕਰੋੜ ਰੁਪਏ ਤੋਂ ਜ਼ਿਆਦਾ ਹੈ। ਏਕਾਗਰ ਮੂਰਤੀ ਨੂੰ ਇਨਫੋਸਿਸ ‘ਚ 15 ਲੱਖ ਸ਼ੇਅਰ ਯਾਨੀ 0.04 ਫੀਸਦੀ ਹਿੱਸੇਦਾਰੀ ਮਿਲੀ ਹੈ।
ਨਾਰਾਇਣ ਮੂਰਤੀ ਨੇ ਇਹ ਤੋਹਫਾ ਆਪਣੇ ਪੋਤੇ ਨੂੰ ਆਫ-ਮਾਰਕੀਟ ਲੈਣ-ਦੇਣ ਰਾਹੀਂ ਦਿੱਤਾ ਹੈ। ਤੇ ਇਸਦੇ ਨਾਲ ਹੀ ਏਕਾਗਰ ਆਪਣੇ ਦਾਦਾਜੀ ਦੇ ਕਾਰਨ ਇੰਨੀ ਛੋਟੀ ਉਮਰ ਵਿੱਚ ਕਰੋੜਪਤੀ ਬਣਨ ਵਾਲਾ ਦੁਨੀਆ ਦਾ ਦੂਜਾ ਨਵਜੰਮਿਆ ਬੱਚਾ ਹੈ। ਇਸਤੋਂ ਪਹਿਲਾਂ ਜੂਨ 2023 ਵਿੱਚ ਬ੍ਰਿਟੇਨ ਵਿੱਚ ਇੱਕ ਦੋ ਦਿਨਾਂ ਦੀ ਬੱਚੀ ਕਰੋੜਪਤੀ ਬਣੀ ਸੀ । ਜਦੋਂ ਉਸਦੇ ਦੇ ਦਾਦਾ ਜੀ ਨੇ ਉਸਨੂੰ ਨੂੰ 10 ਕਰੋੜ ਰੁਪਏ ਦਾ ਘਰ ਤੇ ਟਰੱਸਟ ਫੰਡ ਵਿੱਚੋਂ 52 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸੀ । ਉਥੇ ਹੀ ਜੇ ਗੱਲ ਕਰੀਏ ਐੱਨ.ਆਰ. ਨਰਾਇਣ ਮੂਰਤੀ ਦੀ ਪਤਨੀ ਸੁਧਾ ਮੂਰਤੀ ਰਾਜਸਭਾ ਸੰਸਦ ਵੀ ਹੈ ਤੇ ਓਹਨਾ ਕੋਲ ਕੰਪਨੀ ਦਾ 0.83 ਫ਼ੀਸਦੀ ਯਾਨੀ 5600 ਕਰੋੜ ਦਾ ਸ਼ੇਅਰ ਹੈ |
ਦਸਦੀਏ ਕਿ ਨਾਰਾਇਣ ਮੂਰਤੀ ਤੇ ਸੁਧਾ ਮੂਰਤੀ ਦੇ ਦੋ ਬੱਚੇ ਅਕਸ਼ਤਾ ਤੇ ਰੋਹਨ ਹਨ | ਅਕਸ਼ਤਾ ਦੇ ਪਤੀ ਬ੍ਰਿਟੇਨ ਦੇ ਪ੍ਰਧਾਨਮੰਤਰੀ ਰਿਸ਼ੀ ਸੁਨਾਕ ਹਨ ਜਿਨ੍ਹਾਂ ਦੀਆਂ 2 ਬੇਟੀਆਂ ਹਨ ਜਦਕਿ ਰੋਹਨ ਦਾ ਇਕ ਬੇਟਾ ਏਕਾਗਰ ਰੋਹਨ ਮੂਰਤੀ ਹੈ | ਤੁਹਾਨੂੰ ਦੱਸ ਦੇਈਏ ਕਿ ਏਕਾਗਰ ਰੋਹਨ ਮੂਰਤੀ ਨੂੰ ਆਪਣੀ 0.04 ਫੀਸਦੀ ਹਿੱਸੇਦਾਰੀ ਤੋਹਫੇ ਚ ਦੇਣ ਤੋਂ ਬਾਅਦ ਇਨਫੋਸਿਸ ‘ਚ ਐਨਆਰ ਨਰਾਇਣ ਮੂਰਤੀ ਦੀ ਹਿੱਸੇਦਾਰੀ 0.40 ਫੀਸਦੀ ਤੋਂ ਘੱਟ ਕੇ 0.36 ਫੀਸਦੀ ‘ਤੇ ਆ ਗਈ ਹੈ।