ਕਿਸਾਨ ਅੰਦੋਲਨ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ
ਲਗਾਤਾਰ 13 ਫਰਵਰੀ ਤੋਂ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਡੱਟ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ |
ਉਥੇ ਹੀ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਇਹਨਾਂ ਉੱਤੇ ਤਸ਼ਦੱਤ ਢਾਇਆ ਜਾ ਰਿਹਾ ਸੀ | ਇਹਨਾਂ ਦੇ ਰਾਹਾਂ ਦੇ ਵਿੱਚ ਬੈਰੀਕੇਡ ਖੜੇ ਕੀਤੇ ਜਾ ਰਹੇ ਸੀ ਸਿਰਫ ਏਨਾ ਹੀ ਨਹੀਂ ਹਰਿਆਣਾ ਸਰਕਾਰ ਦੇ ਵਲੋਂ ਇਹਨਾਂ ਦੇ ਉੱਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਜਿਸਦੇ ਚਲਦੇ ਕਈ ਕਿਸਾਨ ਸ਼ਹੀਦ ਹੋ ਗਏ |
ਸ਼ੰਭੂ ਬਾਰਡਰ ‘ਤੇ ਧਰਨਾ ਦੇ ਰਿਹਾ ਸੀ ਕਿਸਾਨ
ਉਥੇ ਹੀ ਅੱਜ ਫਿਰ ਸ਼ੰਭੂ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ | ਸ਼ਹੀਦ ਕਿਸਾਨ ਬਿਸ਼ਨ ਸਿੰਘ ਪੁੱਤਰ ਪੂਰਨ ਸਿੰਘ ਜਿਸਦੀ ਉਮਰ 75 ਸਾਲ ਸੀ ਉਹ ਬਾਰਡਰ ਤੇ ਆਪਣੇ ਹੱਕਾਂ ਦੇ ਲਈ ਲੜ੍ਹਦਾ ਸ਼ਹੀਦ ਹੋ ਗਿਆ | ਦਸਦੀਏ ਕਿ ਸ਼ਹੀਦ ਕਿਸਾਨ ਪਿੰਡ ਖੰਡੂਰ ਬਲਾਕ ਪੱਖੋਵਾਲ ਤਹਿਸੀਲ ਮੁੱਲਾਂਪੁਰ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਸੀ |
ਇਹ ਕਿਸਾਨ 1 ਏਕੜ ਜ਼ਮੀਨ ਦਾ ਮਾਲਕ ਸੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸੰਬੰਧਿਤ ਸੀ | ਕਿਸਾਨ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਦੇ ਵਿਚ ਸੋਗ ਦੀ ਲਹਿਰ ਹੈ |