ਡਾ. ਬਲਜੀਤ ਕੌਰ ਨੇ ਹਲਕਾ ਮਲੋਟ ‘ਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਸ਼ੁਰੂ

0
52

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕੇ ਮਲੋਟ ਵਿੱਚ ਬੀਤੇ ਦਿਨ ਇਕ ਕਰੋੜ 41 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ । ਇਸ ਦੌਰਾਨ ਉਨ੍ਹਾਂ ਨੇ ਪਿੰਡ ਚੱਕ ਦੂਹੇ ਵਾਲਾ, ਧਿਗਾਣਾ, ਸੋਥਾ, ਚੱਕ ਮਦਰਸਾ, ਰੁਪਾਣਾ ਅਤੇ ਮੌੜ ਦਾ ਦੌਰਾ ਕੀਤਾ।

ਇਸ ਦੌਰਾਨ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਵਿਕਾਸ ਹੀ ਮੁੱਖ ਏਜੰਡਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿੰਡ-ਪਿੰਡ ਵੱਡੀਆਂ ਰਕਮਾਂ ਖਰਚ ਕਰਕੇ ਵਿਕਾਸ ਕਰਵਾਏ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਜ਼ੋਰ ਨਹੀਂ ਦਿੱਤਾ ਗਿਆ ਅਤੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਤਰਸ ਰਹੇ ਹਨ ਪਰ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਜਰੂਰਤਾਂ ਅਨੁਸਾਰ ਕੰਮ ਕਰ ਰਹੀ ਹੈ।

ਇਸ ਦੌਰਾਨ ਉਹਨਾਂ ਨੇ ਆਂਗਣਵਾੜੀ ਕੇਂਦਰਾਂ ਦੇ ਨਿਰਮਾਣ, ਗਲੀਆਂ ਨਾਲੀਆਂ, ਪਾਣੀ ਦੀਆਂ ਪਾਈਪਾਂ, ਛੱਪੜਾਂ ਦੇ ਨਵੀਨੀਕਰਨ ਵਰਗੇ ਪ੍ਰੋਜੈਕਟਾਂ ਸ਼ੁਰੂ ਕਰਵਾਏ। ਚੱਕ ਦੂਹੇ ਵਾਲਾ ਲਈ ਉਹਨਾਂ 10 ਲੱਖ 8 ਹਜਾਰ ਰੁਪਏ, ਪਿੰਡ ਧਿਗਾਣਾ ਲਈ 10 ਲੱਖ 8 ਹਜਾਰ ਰੁਪਏ, ਸੋਥਾ ਲਈ 43 ਲੱਖ ਰੁਪਏ, ਚੱਕ ਮਦਰੱਸਾ ਲਈ 10 ਲੱਖ 8 ਹਜਾਰ ਰੁਪਏ, ਰੂਪਾਣਾ ਲਈ 25 ਲੱਖ 19 ਹਜਾਰ ਰੁਪਏ ਅਤੇ ਮੌੜ ਲਈ 42 ਲੱਖ 77 ਹਜਾਰ ਰੁਪਏ ਦੇ ਕੰਮ ਸ਼ੁਰੂ ਕਰਵਾਏ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਿੱਥੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਉੱਥੇ ਲੋਕ ਭਲਾਈ ਦੇ ਕਾਰਜਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਹੁਣ ਘਰ-ਘਰ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਾਸ਼ਨ ਡੀਪੂ ਤੇ ਜਾਣ ਸਮੇਂ ਖੱਜਲ ਕੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਸਰਕਾਰ ਘਰ-ਘਰ ਰਾਸ਼ਨ ਭੇਜ ਰਹੀ ਹੈ। ਇਸ ਮੌਕੇ ਉਹਨਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਥਾਨਕ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here