ਡਰਾਈਵਰਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਸਵਾਰੀਆਂ ਢੋਣ ਵਾਲੇ ਆਟੋ ਰਿਕਸ਼ਾ, ਟੈਂਪੂ ਟਰੈਵਲਰ ਅਤੇ ਹੋਰ ਸਾਧਨਾਂ ਨੂੰ ਚਲਾਉਣ ਵਾਲਿਆਂ ਵਾਸਤੇ ਵਰਦੀ ਪਾਉਣੀ ਲਾਜ਼ਮੀ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਗੱਡੀਆਂ ਦੇ ਡਰਾਈਵਰਾਂ ਨੂੰ ਡਰਾਈਵਿੰਗ ਕਰਦੇ ਸਮੇਂ ਸਟੀਲ ਗ੍ਰੇਅ ਰੰਗ ਦੀ ਵਰਦੀ ਪਾ ਕੇ ਚਲਾਉਣ ਲਈ ਇਕ ਮਹੀਨਾ ਜਾਗਰੂਕ ਕੀਤਾ ਜਾਵੇਗਾ। ਇਕ ਮਹੀਨੇ ਤੋਂ ਬਾਅਦ ਵਰਦੀ ਨਾ ਪਾਉਣ ਵਾਲਿਆਂ ਖਿਲਾਫ ਮੋਟਰ ਵਹੀਕਲ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।