ਵ੍ਹਟਸਐਪ ਨਾਲ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ। ਕਾਲ ਤੋਂ ਲੈ ਕੇ ਚੈਟ, ਵੀਡੀਓ, ਫੋਟੋ ਤੇ ਮਨੀ ਟਰਾਂਸਫਰ ਕਰਨ ਤੋਂ ਲੈ ਕੇ ਹੋਰ ਕਈ ਚੀਜ਼ਾਂ ਲਈ ਵ੍ਹਟਸਐਪ ਦਾ ਇਸਤੇਮਾਲ ਹੁੰਦਾ ਹੈ। ਦੂਜੇ ਪਾਸੇ ਵ੍ਹਟਸਐਪ ਵੀ ਆਪਣੇ ਯੂਜਰਸ ਦੀ ਲੋੜ ਤੇ ਸੁਰੱਖਿਆ ਨੂੰ ਲੈ ਕੇ ਜ਼ਰੂਰੀ ਅਪਡੇਟਸ ਲਿਆਉਂਦਾ ਰਹਿੰਦਾ ਹੈ। ਹਾਲ ਹੀ ਵਿਚ ਕੰਪਨੀ ਨੇ 69 ਲੱਖ ਤੋਂ ਵੱਧ ਅਕਾਊਂਟਸ ਬੈਨ ਕਰ ਦਿੱਤੇ ਹਨ।
ਦੱਸ ਦੇਈਏ ਕਿ 1 ਤੋਂ 31 ਦਸੰਬਰ ਦੇ ਵਿਚ ਬੈਨ ਕੀਤੇ ਗਏ ਹਨ। ਕੰਪਨੀ ਨੇ ਦੱਸਿਆ ਕਿ ਰਿਪੋਰਟ ਵਿਚ ਮਿਲੀਆਂ ਯੂਜਰਸ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਭਾਰਤ ਵਿਚ ਵ੍ਹਟਸਐਪ ਦੇ 500 ਮਿਲੀਅਨ ਤੋਂ ਵੱਧ ਯੂਜਰਸ ਹਨ।
ਕੰਪਨੀ ਨੂੰ ਦਸੰਬਰ ਵਿਚ ਭਾਰਤ ਵਿਚ ਰਿਕਾਰਡ 16,366 ਸ਼ਿਕਾਇਤ ਰਿਪੋਰਟਾਂ ਮਿਲੀਆਂ ਸਨ। ਵ੍ਹਟਸਐਪ ਨੇ ਦੱਸਿਆ ਕਿ ਇਹ ਬੈਨ ਆਈਟੀਮ ਨਿਯਮ 2021 ਦੇ ਤਹਿਤ ਹੋਈ ਕਾਰਵਾਈ ਦੇ ਆਧਾਰ ‘ਤੇ ਲਗਾਇਆ ਗਿਆ ਹੈ। ਕੰਪਨੀ ਨੇ 1 ਦਸੰਬਰ ਤੋਂ 31 ਦਸੰਬਰ ਦੇ ਵਿਚ ਲਗਭਗ 69,34,000 ਅਕਾਊਂਟਸ ‘ਤੇ ਬੈਨ ਲਗਾਇਆ ਹੈ।
ਇਸ ਦੀ ਪ੍ਰਾਈਵੇਸੀ ਤੇ ਸਕਿਓਰਿਟੀ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਨੇ ਹਾਲ ਹੀ ਵਿਚ ਸ਼ਿਕਾਇਤ ਅਪੀਲ ਕਮੇਟੀ ਲਾਂਚ ਕੀਤੀ ਹੈ ਜੋ ਕੰਟੈਂਟ ਤੇ ਹੋਰ ਮੁੱਦਿਆਂ ਸਬੰਧੀ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੇਖਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਯੂਜਰ ਸੇਫਟੀ ਰਿਪੋਰਟ ਵਿਚ ਯੂਜਰਸ ਤੋਂ ਮਿਲੀ ਸ਼ਿਕਾਇਤਾਂ ਤੋਂ ਇਲਾਵਾ WhatsApp ਟੀਮ ਨੇ ਖੁਦ ਨੋਟਿਸ ਲੈਂਦੇ ਹੋਏ ਨਿਯਮਾਂ ਦਾ ਉਲੰਘਣ ਕਰਨ ਵਾਲੇ ਅਕਾਊਂਟਸ ‘ਤੇ ਕਾਰਵਾਈ ਕੀਤੀ ਹੈ।