ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ। ਉਸ ਅਨੁਸਾਰ ਪੰਜਾਬ ਪੁਲਿਸ ਤਸਕਰਾਂ ਤੇ ਗੈਂਗਸਟਰਾਂ ‘ਤੇ ਲਗਾਤਾਰ ਨਕੇਲ ਕੱਸ ਰਹੀ ਹੈ। ਇਸੇ ਵਿਚਾਲੇ ਅੱਜ ਤਰਨਤਾਰਨ ‘ਚ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਗੈਂਗਸਟਰ ਤੇ ਪੁਲਿਸ ਵਿਚਾਲੇ ਮੁੱਠਭੇੜ ਹੋਈ ਹੈ। ਪਿੰਡ ਘਰਿਆਲਾ ‘ਚ ਕਾਊਂਟਰ ਇੰਟੈਲੀਜੈਸ ਗੈਗਸਟਰ ਦਾ ਪਿੱਛਾ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗੈਂਗਸਟਰ ਪ੍ਰਭਜੋਤ ਦਾ ਪਿੱਛਾ ਕਰ ਰਹੀ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਪ੍ਰਭਜੋਤ ਸਵਿਫਟ ਕਾਰ ਖੇਤਾਂ ‘ਚ ਛੱਡ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਨਸ਼ਾ ਤਸਕਰ ਵੀ ਹੈ। ਇਸਦੇ ਨਾਲ ਇੱਕ ਹੋਰ ਸਾਥੀ ਵੀ ਮੌਜੂਦ ਸੀ ਉਹ ਵੀ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵਲੋਂ ਇਨ੍ਹਾਂ ਦੋਹਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਫਾਇਰਿੰਗ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।
ਇਸਦੇ ਨਾਲ ਹੀ ਅਜੇ ਪੁਲਿਸ ਵਲੋਂ ਇਸ ਸੰਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਬਹੁਤ ਜਲਦ ਪੁਲਿਸ ਵਲੋਂ ਕੋਈ ਬਿਆਨ ਸਾਹਮਣੇ ਆ ਸਕਦਾ ਹੈ ਕਿ ਪ੍ਰਭਜੋਤ ਦਾ ਸੰਬੰਧ ਕਿਹੜੇ ਗਿਰੋਹ ਨਾਲ ਹੈ। ਇਸਦੇ ਨਾਲ ਹੀ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਇਹ ਕੋਈ ਗੈਂਗਸਟਰ ਹੈ ਜਾਂ ਕੋਈ ਨਸ਼ਾ ਤਸਕਰ ਪਰ ਦੱਸ ਦਈਏ ਕਿ ਐਂਨਕਾਊਟਰ ਦੀਆਂ ਕੁੱਝ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਹਨ।