ਵਾਸ਼ਿੰਗਟਨ : ਹਰ ਇਕ ਵਿਅਕਤੀ ਆਪਣੀ ਜ਼ਿੰਦਗੀ ‘ਚ ਕੁਝ ਹਾਸਲ ਕਰਨ ਦਾ ਸੁਪਨਾ ਜ਼ਰੂਰ ਦੇਖਦਾ ਹੈ। ਜਦੋਂ ਉਸ ਦਾ ਉਹ ਸੁਪਨਾ ਪੂਰਾ ਹੁੰਦਾ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਅਜਿਹਾ ਹੀ ਸੁਪਨਾ ਵੈਲੀ ਫੰਕ ਨੇ ਦੇਖਿਆ ਸੀ ਜੋ ਹੁਣ ਪੂਰਾ ਹੋਣ ਵਾਲਾ ਹੈ। 82 ਸਾਲ ਦੀ ਬੈਰੀਅਰ-ਬ੍ਰੇਕਿੰਗ ਔਰਤ ਐਵੀਏਟਰ ਵੈਲੀ ਫੰਕ, ਇਸ ਮਹੀਨੇ ਅਰਬਪਤੀ ਜੈਫ ਬੇਜ਼ੋਸ ਨਾਲ ਉਹਨਾਂ ਦੀ ਪਹਿਲੀ ਕਰੂ ਸਪੇਸਫਲਾਈਟ ‘ਚ ਸ਼ਾਮਲ ਹੋਵੇਗੀ। ਜੈਫ ਬੇਜ਼ੋਸ ਦੀ ਕੰਪਨੀ ਬਲੂ ਓਰੀਜ਼ਨਲ ਨੇ ਵੀਰਵਾਰ ਨੂੰ ਇਸ ਗੱਲ ਦੀ ਘੋਸ਼ਣਾ ਕੀਤੀ। ਦੱਸ ਦਈਏ ਕਿ 1960-61 ਦੇ ਵਿਚਕਾਰ ਬੁੱਧ ਗ੍ਰਹਿ ‘ਤੇ ਜਾਣ ਲਈ ਵੈਲੀ ਫੰਕ ਨੂੰ ਟਰੇਨਿੰਗ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ‘ਚ ਲਿੰਗੀ ਵਿਤਕਰੇ ਕਾਰਨ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ।
20 ਜੁਲਾਈ ਨੂੰ ਜੈਫ ਬੇਜ਼ੋਸ ਅਤੇ ਵੈਲੀ ਫੰਕ ਪੁਲਾੜ ਲਈ ਉਡਾਣ ਭਰਨਗੇ ਅਤੇ ਇਸ ਦੇ ਨਾਲ ਹੀ ਵੈਲੀ ਫੰਕ ਪੁਲਾੜ ਜਾਣ ਵਾਲੀ ਦੁਨੀਆ ਦੀ ਸਭ ਤੋਂ ਪਹਿਲੀ ਬਜ਼ੁਰਗ ਔਰਤ ਬਣ ਜਾਵੇਗੀ। ਵੈਲੀ ਫੰਕ ਨੇ ਜੈਫ ਬੇਜ਼ੋਸ ਨਾਲ ਪੁਲਾੜ ਵਿਚ ਉਡਾਣ ਭਰਨ ਲਈ 28 ਮਿਲੀਅਨ ਡਾਲਰ ਦੀ ਰਾਸ਼ੀ ਦਾ ਭੁਗਤਾਨ ਕੀਤਾ ਹੈ। ਬੇਜ਼ੋਸ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤੀ ਗਈ ਇਕ ਵੀਡੀਓ ਵਿਚ ਫੰਕ ਕਹਿੰਦੀ ਹੈ ਕਿ ਉਹ ਜਾਣ ਲਈ ਸ਼ਾਇਦ ਹੀ ਹੋਰ ਇੰਤਜ਼ਾਰ ਕਰ ਪਾਵੇ।
View this post on Instagram
ਇਸ ਵੀਡੀਓ ਵਿਚ ਜੈਫ ਬੇਜ਼ੋਸ ਫੰਕ ਨੂੰ ਯਾਤਰਾ ਬਾਰੇ ਦੱਸ ਰਹੇਹ ਨ। ਵੀਡੀਓ ਵਿਚ ਬੇਜ਼ੋਸ ਨੇ ਫੰਕ ਨੂੰ ਪੁੱਛਿਆ ਕਿ ਲੈਂਡਿੰਗ ਸਮੇਂ ਤੁਹਾਡੇ ਦਿਮਾਗ ਵਿਚ ਸਭ ਤੋਂ ਪਹਿਲਾ ਵਿਚਾਰ ਕੀ ਆਵੇਗਾ। ਇਸ ‘ਤੇ ਵੈਲੀ ਫੰਕ ਨੇ ਕਿਹਾ ਕਿ ਮੈਂ ਕਹਿਣਾ ਚਾਹਾਂਗੀ ਕਿ ਇਹ ਮੇਰੇ ਲਈ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਗੱਲ ਹੋਵੇਗੀ। ਵੀਡੀਓ ਵਿਚ ਫੰਕ ਕਹਿੰਦੀ ਹੈ ਕਿ ਮੈਂ ਮੁੰਡਿਆਂ ਦੀ ਤੁਲਨਾ ਵਿਚ ਬਿਹਤਰ ਕੰਮ ਕੀਤਾ ਹੈ। ਮੈਂ ਇਕ ਪੁਲਾੜ ਯਾਤਰੀ ਬਨਣਾ ਚਾਹੁੰਦੀ ਹਾਂ ਪਰ ਮੈਨੂੰ ਕੋਈ ਲੈ ਕੇ ਨਹੀਂ ਗਿਆ। ਮੈਨੂੰ ਕਿਹਾ ਗਿਆ ਕਿ ਤੁਸੀਂ ਇਕ ਕੁੜੀ ਹੋ ਤੁਸੀਂ ਅਜਿਹਾ ਨਹੀਂ ਕਰ ਸਕਦੇ।