ਅਮਰੀਕਾ ‘ਚ Hot Air Balloon ਹੋਇਆ ਕ੍ਰੈਸ਼, 4 ਲੋਕਾਂ ਦੀ ਮੌ.ਤ

0
107

ਅਮਰੀਕਾ ‘ਚ ਇੱਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਐਰੀਜ਼ੋਨਾ ‘ਚ ਐਤਵਾਰ ਨੂੰ ਇੱਕ ਹੌਟ ਏਅਰ ਬੈਲੂਨ ਫੱਟ ਗਿਆ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਲੋਏ ਪੁਲਿਸ ਵਿਭਾਗ ਦੇ ਅਨੁਸਾਰ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 7:50 ਵਜੇ ਇੱਕ ਪੇਂਡੂ ਰੇਗਿਸਤਾਨੀ ਖੇਤਰ ਵਿੱਚ ਵਾਪਰਿਆ। ਇਹ ਖੇਤਰ ਰਾਜ ਦੀ ਰਾਜਧਾਨੀ ਫੀਨਿਕਸ ਤੋਂ ਲਗਭਗ 105 ਕਿਲੋਮੀਟਰ ਦੱਖਣ-ਪੂਰਬ ਵਿਚ ਹੈ।

ਸਥਾਨਕ ‘ਕੇ.ਐੱਨ.ਐੱਕਸ.ਵੀ’ ਨਿਊਜ਼ ਚੈਨਲ ਦੇ ਅਨੁਸਾਰ ਹਾਦਸੇ ਦੇ ਸਮੇਂ ਏਅਰ ਬੈਲੂਨ ਵਿੱਚ ਕੁੱਲ 13 ਲੋਕ ਸਨ। ਜਿਨ੍ਹਾਂ ਵਿੱਚ 8 ਸਕਾਈਡਾਈਵਰ, 4 ਯਾਤਰੀ ਅਤੇ 1 ਪਾਇਲਟ ਸ਼ਾਮਲ ਸੀ। ਹਾਦਸੇ ਤੋਂ ਪਹਿਲਾਂ ਸਕਾਈਡਾਈਵਰ ਗੁਬਾਰੇ ਤੋਂ ਬਾਹਰ ਨਿਕਲ ਗਏ ਸਨ। ਚਸ਼ਮਦੀਦਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਗੁਬਾਰਾ ਸਿੱਧਾ ਉੱਪਰ ਅਤੇ ਹੇਠਾਂ ਗਿਆ ਸੀ।

ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ 3 ਜ਼ਖ਼ਮੀਆਂ ਦੀ ਬਾਅਦ ‘ਚ ਮੌਤ ਹੋ ਗਈ। ਇੱਕ ਵਿਅਕਤੀ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਅਧਿਕਾਰੀਆਂ ਨੇ ਕਿਹਾ, ‘ਗਰਮ ਹਵਾ ਦਾ ਗੁਬਾਰਾ ਤਕਨੀਕੀ ਖ਼ਰਾਬੀ ਕਾਰਨ ਕ੍ਰੈਸ਼ ਹੋ ਗਿਆ। NTSB ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਹੇ ਹਨ।

LEAVE A REPLY

Please enter your comment!
Please enter your name here