ਪੰਜਾਬ ਦੇ ਖੇਤੀਬਾੜੀ ਪਸ਼ੂ ਪਾਲਣ ਵਿਭਾਗ ਮੱਛੀ ਪਾਲਣ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਵੱਲੋਂ ਅੱਜ ਅਚਨਚੇਤ ਮੱਛੀ ਪੂੰਗ ਫਾਰਮ ਪਟਿਆਲਾ ਦਾ ਦੌਰਾ ਕਰਕੇ ਚੈਕਿੰਗ ਕੀਤੀ ਗਈ ਉਹਨਾਂ ਨਾਲ ਵਿਧਾਇਕ ਜਲਾਲਾਬਾਦ ਜਗਦੀਪ ਗੋਲਡੀ ਅਤੇ ਮੱਛੀ ਫਾਰਮ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਉਹਨਾਂ ਸੂਬੇ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ,ਚੋ, ਨਿਕਲ ਕੇ ਸਹਾਇਕ ਧੰਦੇ ਅਪਣਾਉਣ ਤੇ ਜੋ਼ਰ ਦਿਤਾ ਉਹਨਾਂ ਨਾਲ ਹੀ ਮੱਛੀ ਪਾਲਣ,ਬੱਕਰੀ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਅਜਿਹੇ ਧੰਦੇ ਸਾਰਥਕ ਸਾਬਤ ਹੁੰਦੇ ਹਨ।
ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਹਾਇਕ ਧੰਦਿਆਂ ਲਈ ਮੁਫਤ ਟਰੇਨਿੰਗ ਵੀ ਦਿਤੀ ਜਾਂਦੀ ਹੈ ਜਿਸ ਦਾ ਪਸ਼ੂ ਪਾਲਕਾਂ,ਕਿਸਾਨਾਂ,ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਅਜਿਹੇ ਧੰਦੇ ਸੁ਼ਰੂ ਕਰਨ ਲਈ ਸਬਸਿਡੀ ਦੀ ਸਹੂਲਤ ਵੀ ਉਪਲਬੱਧ ਹੈ।