ਕੇਂਦਰ ਸਰਕਾਰ ਨੇ ਹਸਪਤਾਲਾਂ ਲਈ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

0
27

ਕੇਂਦਰ ਸਰਕਾਰ ਨੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੇ ICU ਵਿੱਚ ਭਰਤੀ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸਦੇ ਮੁਤਾਬਕ ਪਰਿਵਾਰ ਦੇ ਲੋਕਾਂ ਦੀ ਮਰਜ਼ੀ ਦੇ ਬਿਨ੍ਹਾਂ ਹਸਪਤਾਲ ਮਰੀਜ਼ ਨੂੰ ICU ਵਿੱਚ ਦਾਖਲ ਨਹੀਂ ਕਰ ਸਕਣਗੇ। ਇਸਦੇ ਇਲਾਵਾ ਜੇਕਰ ਕਿਸੇ ਮਰੀਜ਼ ਦਾ ਇਲਾਜ ਨਹੀਂ ਹੋ ਰਿਹਾ, ਸਿਹਤ ਵਿਉਚ ਸੁਧਾਰ ਨਹੀਂ ਹੋ ਰਿਹਾ ਤਾਂ ਹਸਪਤਾਲ ਜਾਣ-ਬੁਝ ਕੇ ਉਸਨੂੰ ICU ਵਿੱਚ ਨਹੀਂ ਰੱਖ ਸਕਣਗੇ।

ਸਿਹਤ ਮੰਤਰਾਲੇ ਨੇ 24 ਡਾਕਟਰਾਂ ਦੀ ਟੀਮ ਦੀ ਸਿਫਾਰਿਸ਼ ਦੇ ਆਧਾਰ ‘ਤੇ ਇਹ ਗਾਈਡਲਾਈਨ ਜਾਰੀ ਕੀਤੀ ਹੈ। ਇਨ੍ਹਾਂ ਮਾਹਿਰਾਂ ਮੁਤਾਬਕ ਮਹਾਮਾਰੀ ਜਾਂ ਕੁਦਰਤੀ ਆਫ਼ਤ ਦੀ ਸਥਿਤੀ ਵਿੱਚ ਜਿੱਥੇ ਸਾਧਨ ਸੀਮਤ ਹੋਣ, ਉੱਥੇ ਜ਼ਰੂਰਤਮੰਦ ਮਰੀਜ਼ ਨੂੰ ਪਹਿਲ ਦੇਣ ਲਈ ਕਿਹਾ ਗਿਆ ਹੈ।

ਗਾਈਡਲਾਈਨ ਮੁਤਾਬਕ ਜੇਕਰ ਕਿਸੇ ਮਰੀਜ਼ ਨੂੰ ਆਕਸੀਜਨ ਸਪੋਰਟ ਦੀ ਲੋੜ ਹੈ, ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ, ਦਿਲ ਦਾ ਦੌਰਾ ਪਿਆ ਹੋਵੇ ਜਾਂ ਗੰਭੀਰ ਬਿਮਾਰੀ ਹੋਣ ਦੀ ਸੰਭਾਵਨਾ ਹੋਵੇ ਤਾਂ ਹੀ ਉਨ੍ਹਾਂ ਨੂੰ ICU ਵਿੱਚ ਭਰਤੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੇ ਮਰੀਜ਼ ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰੈੱਸਪੀਰੇਟਰੀ ਸਪੋਰਟ ਦੀ ਜ਼ਰੂਰਤ ਹੋਵੇ ਕ੍ਰਿਟਿਕਲ ਬਿਮਾਰੀ ਦੀ ਕੰਡੀਸ਼ਨ ਵਿੱਚ ਇੰਟੈਂਸੀਵ ਮਾਨੀਟ੍ਰਿੰਗ ਦੀ ਜ਼ਰੂਰਤ ਪਵੇ, ਸਰਜਰੀ ਦੇ ਬਾਅਦ ਜਦੋਂ ਤਬੀਅਤ ਬਿਗੜਨ ਦਾ ਡਰ ਹੋਵੇ ਤਾਂ ਉਨ੍ਹਾਂ ਨੂੰ ICU ‘ਚ ਦਾਖਲ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਗਾਈਡਲਾਈਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹਸਪਤਾਲ ਨੂੰ ICU ਬੈੱਡ ਵਿੱਚ ਬਲੱਡ ਪ੍ਰੈਸ਼ਰ, ਪਲਸ ਰੇਟ, ਬ੍ਰੀਥਿੰਗ ਪੈਟਰਨ, ਹਾਰਟ ਰੇਟ, ਆਕਸੀਜਨ ਸੇਚੂਰੇਸ਼ਨ, ਯੂਰਿਨ ਆਊਟਪੁੱਟ ਸਣੇ ਹੋਰ ਪੈਰਾਮੀਟਰ ਦੀ ਜਾਂਚ ਹੋਣੀ ਚਾਹੀਦੀ। ਇਸਦੇ ਇਲਾਵਾ ਮਰੀਜ਼ ਦੀ ਕੰਡੀਸ਼ਨ ਨਾਰਮਲ ਹੋਣ ਜਾਂ ਬੇਸਲਾਈਨ ਸਟੇਟਸ ‘ਤੇ ਆਉਣ ਤੋਂ ਬਾਅਦ ਹਸਪਤਾਲ ਨੂੰ ਉਨ੍ਹਾਂ ਨੂੰ ICU ਵਿੱਚੋਂ ਡਿਸਚਾਰਜ ਕਰ ਦੇਣਾ ਚਾਹੀਦਾ।

ਰਿਪੋਰਟਾਂ ਮੁਤਾਬਕ ਭਾਰਤ ਵਿੱਚ ਲਗਭਗ 1 ਲੱਖ ICU ਬੈੱਡ ਹਨ, ਜਿਨ੍ਹਾਂ ਵਿੱਚ ਜ਼ਿਆਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਹਨ। ਇਸ ਬਾਰੇ ਐਡਵੋਕੇਟ ਤੇ ਪਬਲਿਕ ਹੈਲਥ ਐਕਟੀਵਿਸਟ ਅਸ਼ੋਕ ਅਗਰਵਾਲ ਨੇ ਕਿਹਾ ਕਿ ਗਰੀਬ ਲੋਕ ਜੋ ਪ੍ਰਾਈਵੇਟ ਹਸਪਤਾਲ ਵਿੱਚ ਉਲਾਜ ਨਹੀਂ ਕਰਵਾ ਸਕਦੇ, ਉਨ੍ਹਾਂ ਨੂੰ ICU ਬੈੱਡ ਆਸਾਨੀ ਨਾਲ ਨਹੀਂ ਮਿਲ ਪਾਉਂਦਾ। ਮਰੀਜ਼ਾਂ ਨੂੰ ਉਨ੍ਹਾਂ ਦੀ ਕੰਡੀਸ਼ਨ ਦੇ ਆਧਾਰ ‘ਤੇ ICU ਦੇਖਭਾਲ ਦੇ ਲਈ ਪਹਿਲ ਦੇਣ ਦਾ ਵਿਚਾਰ ਕੁਦਰਤੀ ਆਫ਼ਤ ਦੀ ਸਥਿਤੀ ਦੇ ਲਈ ਵਧੀਆ ਹੋ ਸਕਦਾ ਹੈ।

LEAVE A REPLY

Please enter your comment!
Please enter your name here