ਯੂਪੀ ‘ਚ ਪੁਲਿਸ ਟੀਮ ‘ਤੇ ਫਾ.ਇਰਿੰਗ, ਇੱਕ ਕਾਂਸਟੇਬਲ ਦੀ ਹੋਈ ਮੌ.ਤ

0
30

ਯੂਪੀ ਦੇ ਕਨੌਜ ਵਿਚ ਕਾਨਪੁਰ ਦੇ ਬਿਕਰੂ ਕਾਂਡ ਵਰਗੀ ਵਾਰਦਾਤ ਹੋਈ ਹੈ। ਇਥੇ ਹਿਸਟਰੀਸ਼ੀਟਰ ਅਸ਼ੋਕ ਕੁਮਾਰ ਉਰਫ ਮੁੰਨਾ ਲਾਲ ਯਾਦਵ ਨੂੰ ਫੜਨ ਗਈ ਪੁਲਿਸ ਟੀਮ ‘ਤੇ ਤਾਬੜਤੋੜ ਫਾਇਰਿੰਗ ਵਿਚ ਜ਼ਖਮੀ ਕਾਂਸਟੇਬਲ ਸਚਿਨ ਰਾਠੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਕਾਂਸਟੇਬਲ ਸਚਿਨ ਦੀ ਮੌਤ ਦੇ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਮਹਿਕਮੇ ਵਿਚ ਵੀ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ 2 ਮਹੀਨੇ ਬਾਅਦ ਫਰਵਰੀ 2024 ਵਿਚ ਸਚਿਨ ਦਾ ਵਿਆਹ ਹੋਣਾ ਸੀ। ਪਰਿਵਾਰ ਦੇ ਲੋਕ ਵਿਆਹ ਦੀਆਂ ਤਿਆਰੀਆਂ ਵਿਚ ਲੱਗੇ ਸਨ ਪਰ ਸਚਿਨ ਦੀ ਮੌਤ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਤਾਂ ਕੋਹਰਾਮ ਮਚ ਗਿਆ।

ਕੰਨੌਜ ਦੇ ਵਿਸ਼ੂਨਗੜ੍ਹ ਦੇ ਧਰਨੀ ਧਰਪੁਰ ਨਗਰੀਆ ਪਿੰਡ ਵਿਚ ਹਿਸਟਰੀਸ਼ੀਟਰ ਅਸ਼ੋਕ ਯਾਦਵ ਉਰਫ ਮੁੰਨਾ ਯਾਦਵ ਦੇ ਘਰ ਪੁਲਿਸ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰੀ ਵਾਰੰਟ ਲੈ ਕੇ ਗਈ ਸੀ। ਹਿਸਟ੍ਰੀਸ਼ੀਟਰ ਦੀ ਗ੍ਰਿਫਤਾਰੀ ਦੇ ਬਾਅਦ ਉਸ ਦੇ ਬੇਟੇ ਨੇ ਪੁਲਿਸ ਟੀਮ ‘ਤੇ ਹਮਲਾ ਬੋਲ ਕੇ ਪਿਤਾ ਨੂੰ ਛੁਡਾ ਲਿਆਸੀ। ਬਾਅਦ ਵਿਚ ਪਿਤਾ-ਪੁੱਤਰ ਨੇ ਮਿਲਕੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਜਦੋਂ ਤੱਕ ਪੁਲਿਸ ਕੁਝ ਸਮਝ ਪਾਉਂਦੀ, ਇਕ ਗੋਲੀ ਸਿਪਾਹੀ ਸਚਿਨ ਰਾਠੀ ਨੂੰ ਲੱਗ ਗਈ। ਉਹ ਜ਼ਮੀਨ ‘ਤੇ ਡਿੱਗ ਗਏ। ਕਿਸੇ ਤਰ੍ਹਾਂ ਦੋਵਾਂ ਨੇ ਹਸਪਤਾਲ ਲਿਜਾਇਆ ਗਿਆ। ਰਾਤ ਵਿਚ ਹੀ ਡਾਕਟਰਾਂ ਨੇ ਸਚਿਨ ਦਾ ਆਪ੍ਰੇਸ਼ਨ ਕੀਤਾ ਸੀ ਪਰ ਦੇਰ ਰਾਤ ਇਲਾਜ ਦੌਰਾਨ ਸਚਿਨ ਦੀ ਮੌਤ ਹੋ ਗਈ। ਸਚਿਨ ਰਾਠੀ ਸਾਲ 2019 ਵਿਚ ਯੂਪੀ ਪੁਲਿਸ ਵਿਚ ਸਿਪਾਹੀ ਦੇ ਅਹੁਦੇ ‘ਤੇ ਭਰਤੀ ਹੋਏ ਸਨ।

ਦੱਸ ਦੇਈਏ ਕਿ ਜਿਸਸਮੇਂ ਕਾਨਪੁਰ ਦੇ ਹਸਪਤਾਲ ਤੋਂ ਸਚਿਨ ਰਾਠੀ ਦੀ ਮ੍ਰਿਤਕ ਦੇਹ ਬਾਹਰ ਕੱਢੀ ਜਾ ਰਹੀ ਸੀ, ਉਨ੍ਹਾਂ ਦਾ ਮੰਗੇਤਰ ਵੀ ਉਥੇ ਮੌਜੂਦ ਸੀ। ਰੋਂਦੇ ਹੋਏ ਸਚਿਨ ਦੀ ਮੰਗੇਤਰ ਨੂੰ ਕਿਸੇ ਤਰ੍ਹਾਂ ਘਰਵਾਲਿਆਂ ਨੇ ਸੰਭਾਲਿਆ। ਉਹ ਵਾਰ-ਵਾਰ ਦੇਹ ਵਾਹਨ ਵਿਚ ਬੈਠਣ ਦੀ ਜ਼ਿੱਦ ਕਰ ਰਹੀ ਸੀ। ਬਾਅਦ ਵਿਚ ਪਰਿਵਾਰ ਵਾਲੇ ਉਨ੍ਹਾਂ ਨੂੰ ਦੂਜੀ ਕਾਰ ਵਿਚ ਬਿਠਾ ਕੇ ਲੈ ਗਏ। ਮਾਹੌਲ ਬਹੁਤ ਭਾਵੁਕ ਕਰਕੇ ਦੇਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਸਚਿਨ ਦੀ ਮੰਗੇਤਰ ਵੀ ਸਿਪਾਹੀ ਹੈ।

ਸਿਪਾਹੀ ਸਚਿਨ ਰਾਠੀ ਦੀ ਮ੍ਰਿਤਕ ਦੇਹ ਮੰਗਲਵਾਰ ਦੇਰ ਸ਼ਾਮ ਤੱਕ ਪਿੰਡ ਸ਼ਾਹ ਡੱਬਰ ਪਹੁੰਚੇਗਾ। ਕਨੌਜ ਵਿਚ ਹੀ ਸਚਿਨ ਦਾ ਪੋਸਟਮਾਰਟਮ ਹੋਵੇਗਾ। ਘਟਨਾ ਨਾਲ ਪਿੰਡ ਵਿਚ ਮਾਤਮ ਛਾ ਗਿਆ।

ਸ਼ਹੀਦ ਸਿਪਾਹੀ ਕੁੱਲ 3 ਭੈਣ-ਭਰਾ ਹਨ। ਇਕ ਛੋਟੀ ਭੈਣ ਹੈ ਜਦੋਂ ਕਿ ਇਕ ਵੱਡਾ ਭਰਾ ਹੈ। ਪਿਤਾ ਖੇਤੀ ਕਿਸਾਨੀ ਕਰਦੇ ਹਨ। ਪੂਰਾ ਪਰਿਵਾਰ ਮੂਲ ਤੌਰ ਤੋਂ ਮੁਜ਼ੱਫਰਨਗਰ ਦੇ ਪਿੰਡ ਸ਼ਾਹ ਡੱਬਰ ਦਾ ਰਹਿਣ ਵਾਲਾ ਹੈ।

ਘਟਨਾ ਦੇ ਬਾਅਦ ਪੁਲਿਸ ਨੇ ਚਾਰੋਂ ਪਾਸੇ ਹਿਸਟਰੀਸ਼ੀਟਰ ਅਸ਼ੋਕ ਯਾਦਵ ਦੇ ਘਰ ਨੂੰ ਘੇਰ ਲਿਆ। ਹਨ੍ਹੇਰਾ ਹੋਣ ‘ਤੇ ਅਸ਼ੋਕ ਆਪਣੇ ਪੁੱਤਰ ਨਾਲ ਭੱਜਣ ਦੀ ਫਿਰਾਕ ਵਿਚ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਫਿਰ ਫਾਇਰਿੰਗ ਕਰ ਦਿੱਤੀ। ਉਸ ਦੇ ਬਾਅਦ ਜਵਾਬੀ ਫਾਇਰਿੰਗ ਵਿਚ ਪਿਓ-ਪੁੱਤ ਦੇ ਪੈਰ ਵਿਚ ਗੋਲੀ ਲੱਗ ਗਈ ਤੇ ਉਨ੍ਹਾਂ ਨੂੰ ਫੜ ਲਿਆ ਗਿਆ।

LEAVE A REPLY

Please enter your comment!
Please enter your name here