ਵਿਵੇਕ ਬਿੰਦਰਾ ਖਿਲਾਫ FIR ਦਰਜ, ਪਤਨੀ ਨਾਲ ਕੁੱਟਮਾਰ ਕਰਨ ਦਾ ਲੱਗਾ ਦੋਸ਼

0
80

ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ‘ਤੇ ਉਨ੍ਹਾਂ ਦੀਦੂਜੀ ਪਤਨੀ ਨਾਲ ਮਾਰਕੁੱਟ ਕਰਨ ਦਾ ਦੋਸ਼ ਲੱਗਾ ਹੈ। ਬਿੰਦਰਾ ਖਿਲਾਫ ਨੋਇਡਾ ਵਿਚ FIR ਦਰਜ ਕੀਤੀ ਗਈ ਹੈ। ਵਿਵੇਕ ਨੇ ਕਮਰਾ ਬੰਦ ਕਰਕੇ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ। ਬਿੰਦਰਾ ਨੇ ਗਾਲੀ-ਗਲੋਚ ਵੀ ਕੀਤਾ ਤੇ ਪਤਨੀ ਦਾ ਮੋਬਾਈਲ ਵੀ ਤੋੜ ਦਿੱਤਾ।

6 ਦਸੰਬਰ 2023 ਨੂੰ ਵਿਵੇਕ ਬਿੰਦਾ ਦਾ ਯਾਨਿਕਾ ਨਾਲ ਵਿਆਹ ਹੋਇਆ ਸੀ ਤੇ ਮਾਰਕੁੱਟ ਦੀ ਘਟਨਾ 8 ਦਸੰਬਰ ਦੀ ਹੈ।ਇਸ ਦੇ ਬਾਅਦ ਯਾਨਿਕਾ ਨੂੰ ਦਿੱਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਯਾਨਿਕਾ ਦੇ ਭਰਾ ਵੈਭਵ ਕਵਾਤਰਾ ਨੇ ਵਿਵੇਕ ਖਿਲਾਫ 14 ਦਸੰਬਰ ਨੂੰ ਕੇਸ ਦਰਜ ਕਰਵਾਇਆ।

ਦੱਸ ਦੇਈਏ ਕਿ ਵਿਵੇਕ ਬਿੰਦਰਾ ਵੱਡੇ ਬਿਜ਼ਨੈੱਸ ਦੇ ਸੀਈਓ ਹਨ।ਇਸ ਤੋਂ ਇਲਾਵਾ ਯੂ ਟਿਊਬ ‘ਤੇ ਵਿਵੇਕ ਦੇ 2 ਕਰੋੜ ਤੋਂ ਵੱਧ ਸਬਸਕ੍ਰਾਈਬਰ ਵੀ ਹਨ। ਵਿਵੇਕ ਇਸ ਸਮੇਂ ਸੈਕਟਰ-94 ਵਿਚ ਸੁਪਰਨੋਵਾ ਵੈਸਟ ਰੈਜ਼ੀਡੈਂਸੀ ਵਿਚ ਰਹਿੰਦੇ ਹਨ 8 ਦਸੰਬਰ ਦੀ ਸਵੇਰ 3 ਵਜੇ ਵਿਵੇਕ ਆਪਣੀ ਮਾਂ ਪ੍ਰਭਾ ਨਾਲ ਬਹਿਸ ਕਰ ਰਹੇ ਸਨ।

ਯਾਨਿਕਾ ਨੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਪਤਨੀ ‘ਤੇ ਭੜਕ ਗਿਆ। ਇਸ ਦੇ ਬਾਅਦ ਵਿਵੇਕ ਨੇ ਪਤਨੀ ਨਾਲ ਮਾਰਕੁੱਟ ਕੀਤੀ ਤੇ ਗਾਲ੍ਹਾਂ ਕੱਢੀਆਂ। ਕੰਨ ਦਾ ਪਰਦਾ ਵੀ ਫਟ ਗਿਆ ਹੈ ਤੇ ਸਿਰ ਵਿਚ ਵੀ ਸੱਟ ਦੇ ਨਿਸ਼ਾਨ ਹਨ। ਇਲਾਜ ਲਈ ਯਾਨਿਕਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here