ਕਾਮੇਡੀਅਨ ਸੁਗੰਧਾ ਸ਼ਰਮਾ ਦੇ ਘਰ ਗੂੰਜੀਆਂ ਕਿਲਕਾਰੀਆਂ

0
95

ਦਿ ਕਪਿਲ ਸ਼ਰਮਾ ਸ਼ੋਅ ਫੇਮ ਕਾਮੇਡੀਅਨ ਸੁਗੰਧਾ ਮਿਸ਼ਰਾ 35 ਸਾਲ ਦੀ ਉਮਰ ਵਿਚ ਮਾਂ ਬਣ ਗਈ ਹੈ। ਉਨ੍ਹਾਂ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਪਤੀ ਸੰਕੇਤ ਭੌਸਲੇ ਨੇ ਪੌਸਟ ਸ਼ੇਅਰ ਕਰਕੇ ਦਿੱਤੀ ਹੈ। ਸੁਗੰਧਾ ਨੇ ਅਕਤੂਬਰ ਵਿਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਵਿਆਹ ਦੇ ਢਾਈ ਸਾਲਾਂ ਬਾਅਦ ਦੋਵੇਂ ਮਾਤਾ-ਪਿਤਾ ਬਣੇ ਹਨ।

ਸੁਗੰਧਾ ਦੇ ਪਤੀ ਸੰਕੇਤ ਭੌਸਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਸਪਤਾਲ ਵਿਚ ਪਤਨੀ ਨਾਲ ਸ਼ੂਟ ਕੀਤਾ। ਵੀਡੀਓ ਵਿਚ ਉਹ ਕਹਿ ਰਹੇ ਹਨ ਕਿ ਉਹ ਪਿਤਾ ਬਣ ਗਏ ਹਨ। ਧੀ ਦੇ ਜਨਮ ਨਾਲ ਉਹ ਕਾਫੀ ਖੁਸ਼ ਹਨ। ਫੋਟੋਆਂ ਵਿਚ ਸੁਗੰਧਾ ਤੇ ਸੰਕੇਤ ਆਪਣੀ ਧੀ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਹੁਣੇ ਜਿਹੇ ਕੱਪਲ ਨੇ ਮਰਾਠੀ ਰੀਤੀ-ਰਿਵਾਜਾਂ ਨਾਲ ਬੇਬੀ ਸ਼ਾਵਰ ਸੈਰੇਮਨੀ ਵੀ ਕੀਤੀ ਸੀ। ਇਸਦੀਆਂ ਸਾਰੀਆਂ ਫੋਟੋਆਂ ਤੇ ਤਸਵੀਰਾਂ ਵੀ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਸਨ। ਵਿਆਹ ਦੇ ਲਗਭਗ ਢਾਈ ਸਾਲ ਬਾਅਦ ਕੱਪ ਦੇ ਘਰ ਫਾਈਨਲੀ ਕਿਲਕਾਰੀ ਗੂੰਜੀ ਹੈ। ਸੁਗੰਧਾ ਸ਼ਰਮਾ ਦਿ ਕਪਿਲ ਸ਼ਰਮਾ ਸ਼ੋਅ ਵਿਚ ਵੀ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦੀ ਕਾਮੇਡੀ ਤੇ ਸਿੰਗਿੰਗ ਸ਼ਾਨਦਾਰ ਹੈ। ਉਹ ਮੂਲ ਤੌਰ ‘ਤੇ ਜਲੰਧਰ ਦੀ ਰਹਿਣ ਵਾਲੀ ਹੈ ਤੇ ਇਥੋਂਦੇ ਏਪੀਜੀ ਕਾਲਜ ਤੋਂ ਉਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ ਹੈ।

LEAVE A REPLY

Please enter your comment!
Please enter your name here