ਤੇਜ਼ ਰਫਤਾਰ ਕਾਰ ਦਾ ਕਹਿਰ, 4 ਸਾਲ ਦੀ ਮਾਸੂਮ ਬੱਚੀ ਦੀ ਹੋਈ ਮੌ.ਤ

0
67

ਹਰਿਆਣਾ ਦੇ ਰੋਹਤਕ ਸ਼ਹਿਰ ਦੇ ਝੱਜਰ ਰੋਡ ‘ਤੇ ਸੋਮਵਾਰ ਰਾਤ 10 ਵਜੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਇਕ ਘਰ ਅਤੇ ਇਕ ਦੁਕਾਨ ‘ਚ ਜਾ ਵੜੀ। ਇਸ ਹਾਦਸੇ ‘ਚ ਚਾਰ ਸਾਲਾ ਬੱਚੀ ਸੁਨੈਨਾ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਦੇਵੇਂਦਰ ਜੋ ਕਿ ਬਾਈਕ-ਸਕੂਟਰ ਮਕੈਨਿਕ ਸੀ, ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਦੇਰ ਰਾਤ ਸੂਚਨਾ ਮਿਲੀ ਸੀ ਕਿ ਝੱਜਰ ਰੋਡ ’ਤੇ ਜਲਘਰ ਨੇੜੇ ਸੜਕ ਹਾਦਸਾ ਵਾਪਰ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਚਸ਼ਮਦੀਦਾਂ ਨੇ ਦੱਸਿਆ ਕਿ ਵਿਜੇ ਨਗਰ ਦਾ ਰਹਿਣ ਵਾਲਾ ਦੇਵੇਂਦਰ ਸਕੂਟਰ ਅਤੇ ਬਾਈਕ ਦਾ ਮਕੈਨਿਕ ਹੈ। ਹੇਠਾਂ ਇੱਕ ਦੁਕਾਨ ਅਤੇ ਉੱਪਰ ਇੱਕ ਘਰ ਹੈ। ਉਹ ਦੇਰ ਰਾਤ ਘਰ ਦੇ ਬਾਹਰ ਖੜ੍ਹਾ ਸੀ ਤੇ ਪੌੜੀਆਂ ‘ਤੇ ਚਾਰ ਸਾਲ ਦੀ ਬੇਟੀ ਸੁਨੈਨਾ ਬੈਠੀ ਸੀ। ਇਸੇ ਦੌਰਾਨ ਰੂਪੀ ਚੌਕ ਵੱਲੋਂ ਇੱਕ ਚਿੱਟੇ ਰੰਗ ਦੀ ਕਾਰ ਆਈ। ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਕਾਰ ਕਦੇ ਇਧਰੋਂ ਤੇ ਕਦੇ ਉਧਰ ਜਾ ਰਹੀ ਸੀ।

ਇਸ ਦੌਰਾਨ ਜਲਘਰ ਤੋਂ ਥੋੜ੍ਹਾ ਅੱਗੇ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਬੇਕਾਬੂ ਹੋ ਕੇ ਦੁਕਾਨ ਅਤੇ ਘਰ ਦੇ ਅੰਦਰ ਵੜ ਗਈ। ਇਸ ਟੱਕਰ ‘ਚ ਪੌੜੀਆਂ ‘ਤੇ ਬੈਠੇ ਦੇਵੇਂਦਰ ਅਤੇ ਉਸ ਦੀ ਬੇਟੀ ਸੁਨੈਨਾ ਜ਼ਖਮੀ ਹੋ ਗਏ। ਨਾਲ ਹੀ ਸਕੂਟਰਾਂ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਾਰ ਵਿਚ ਸਵਾਰ ਨੌਜਵਾਨ ਹੇਠਾਂ ਉਤਰ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ।

ਥਾਣਾ ਸ਼ਿਵਾਜੀ ਕਲੋਨੀ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਦਹੀਆ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲੀ। ਲੜਕੀ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਜ਼ਖਮੀ ਹੋ ਗਿਆ। ਮੁਲਜ਼ਮ ਦੇ ਕਾਰ ਦੇ ਸ਼ੀਸ਼ੇ ਦੇ ਪਿਛਲੇ ਪਾਸੇ ਵਰਮਾ ਲਿਖਿਆ ਹੋਇਆ ਹੈ। ਕਾਰ ਸਵਾਰ ਚਾਰੇ ਨੌਜਵਾਨ ਫ਼ਰਾਰ ਹੋ ਗਏ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਾਰ ਕਿਸਦੀ ਹੈ। ਜਲਦੀ ਹੀ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here