ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 20 ਨਵੰਬਰ ਨੂੰ ਹੋਵੇਗੀ। ਜਿਸ ਵਿਚ ਸਰਦ ਰੁੱਤ ਇਜਲਾਸ ਬਾਰੇ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਰਾਜਪਾਲ ਨੇ ਲੰਘੇ ਕੱਲ੍ਹ ਹੀ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਮੁਲਤਵੀ ਕੀਤਾ ਹੈ। ਰਾਜਪਾਲ ਦੇ ਇਸ ਫ਼ੈਸਲੇ ਮਗਰੋਂ ਹੀ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ। ਇਸ ਕੈਬਨਿਟ ਮੀਟਿੰਗ ਵਿੱਚ ਸਰਦ ਰੁੱਤ ਇਜਲਾਸ ਬਾਰੇ ਹੀ ਮੁੱਖ ਏਜੰਡਾ ਰਹਿਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਸਰਦ ਰੁੱਤ ਇਜਲਾਸ 28 ਨਵੰਬਰ ਤੋਂ ਕਰਾਉਣ ਦੀ ਵਿਉਂਤ ਹੈ ਜੋ ਦੋ ਜਾਂ ਤਿੰਨ ਦਿਨਾਂ ਦਾ ਹੋ ਸਕਦਾ ਹੈ।










