ਲੁਧਿਆਣਾ ‘ਚ ਚੋਰ ਹੋਏ ਬੇਖੌਫ, ਲੱਖਾਂ ਰੁਪਏ ਦੀ ਕੀਤੀ ਚੋਰੀ, ਪੁਲਿਸ ਨੇ ਫੜੇ 2 ਬਦਮਾਸ਼

0
38

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਕੂਟਰ ਦੀ ਡਿੱਗੀ ‘ਚੋਂ 4 ਲੱਖ ਰੁਪਏ ਚੋਰੀ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਨੇ ਚੋਰਾਂ ਨੂੰ 16 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਜਲਦੀ ਅਮੀਰ ਹੋਣ ਦੇ ਲਾਲਚ ‘ਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ ਡੇਢ ਲੱਖ ਰੁਪਏ ਅਤੇ ਇੱਕ ਐਕਟਿਵ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ 19 ਅਕਤੂਬਰ ਨੂੰ ਥਾਣਾ ਡਿਵੀਜਨ ਨੰਬਰ 4 ਵਿੱਚ ਕੇਸ ਦਰਜ ਹੋਇਆ ਸੀ। ਗਗਨ ਅਗਰਵਾਰ ਨੇ ਦੱਸਿਆ ਕਿ ਉਸ ਦਾ ਕਰਮਚਾਰੀ ਸੰਜੂ HDFC ਸ਼ਾਖਾ ਸੁੰਦਰ ਨਗਰ ਤੋਂ 4 ਲੱਖ ਰੁਪਏ ਕਢਵਾ ਕੇ ਲਿਆਇਆ ਸੀ। ਉਸਨੇ ਕੈਸ਼ ਸਕੂਟਰ ਦੀ ਡਿੱਗੀ ਵਿੱਚ ਰੱਖਿਆ ਸੀ।

ਜਦੋਂ ਉਹ ਸ਼ਿਵਪੁਰੀ ਰੋਡ ’ਤੇ ਟੂਟੀਆਂਵਾਲਾ ਮੰਦਿਰ ਨੇੜੇ ਐਸਬੀਆਈ ਦੇ ਏਟੀਐਮ ਵਿੱਚੋਂ 10 ਹਜ਼ਾਰ ਰੁਪਏ ਕਢਵਾ ਕੇ ਬਾਹਰ ਆਇਆ ਤਾਂ ਦੋ ਨੌਜਵਾਨਾਂ ਨੇ ਉਸ ਦੇ ਸਕੂਟਰ ਵਿੱਚੋਂ 4 ਲੱਖ ਰੁਪਏ ਚੋਰੀ ਕਰ ਲਏ। ਮੁਲਜ਼ਮ PB 10- HX 8813 ਨੰਬਰ ਸਕੂਟੀ ‘ਤੇ ਸਵਾਰ ਹੋ ਕੇ ਚੋਰੀ ਕਰਨ ਆਏ ਸਨ।

SHO ਗੁਰਜੀਤ ਸਿੰਘ ਨੇ ਦੱਸਿਆ ਕਿ ਟੀਮ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਮੁਲਜ਼ਮਾਂ ਦੇ ਟਿਕਾਣੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ ਉਰਫ਼ ਸਿਮਰਨ, ਅਤਿਮ ਵਰਮਾ, ਰਣਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਨੇ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਮੁਲਜ਼ਮ ਰਣਜੀਤ ਸਿੰਘ ਅਜੇ ਫਰਾਰ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿੱਚ ਪਹਿਲਾਂ ਵੀ ਕੇਸ ਦਰਜ ਹੈ।

LEAVE A REPLY

Please enter your comment!
Please enter your name here