ਹਰਿਆਣਾ ‘ਚ ਤੇਜ਼ ਰਫਤਾਰ ਦਾ ਕਹਿਰ! 2 ਦੀ ਮੌ.ਤ, 1 ਜ਼ਖਮੀ

0
50

ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਬਿਛੌਰ ਥਾਣਾ ਖੇਤਰ ਅਧੀਨ ਪੁਨਹਾਣਾ-ਜੁਰਹੇੜਾ ਰੋਡ ‘ਤੇ ਇਕ ਤੇਜ਼ ਰਫਤਾਰ ਬਲੈਰੋ ਨੇ ਸੜਕ ਕਿਨਾਰੇ ਖੜ੍ਹੇ ਤਿੰਨ ਸਕੇ ਭਰਾਵਾਂ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿਚ ਦੋ ਭਰਾਵਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ। ਗੱਡੀ ਚਾਲਕ ਮੌਕੇ ‘ਤੇ ਹੀ ਫਰਾਰ ਹੋ ਗਿਆ

ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ 9 ਵਜੇ ਧਰਮਵੀਰ, ਧਰਮ ਸਿੰਘ ਤੇ ਅਮਿਤ ਦੋਵੇਂ ਬਾਈਕ ‘ਤੇ ਸਵਾਰ ਹੋ ਕੇ ਕਾਮਾ ਜਾ ਰਹੇ ਸਨ। ਜਦੋਂ ਉਹ ਪੁਨਹਾੜਾ-ਜੁਰਹੇੜਾ ਰੋਡ ‘ਤੇ ਖੇਲੜਾ ਮੋੜ ‘ਤੇ ਪਹੁੰਚੇ ਤਾਂ ਉਥੇ ਥੋੜ੍ਹੀ ਦੇਰ ਲਈ ਰੁਕੇ। ਉਨ੍ਹਾਂ ਦੱਸਿਆ ਕਿ ਧਰਮਵੀਰ, ਧਰਮਸਿੰਘ ਤੇ ਅਮਿਤ ਸੜਕ ਕਿਨਾਰੇ ਬਾਈਕ ਕੋਲ ਖੜ੍ਹੇ ਸਨ। ਇਸ ਦੌਰਾਨ ਸਾਹਮਣੇ ਤੋੰ ਆ ਰਹੇ ਤੇਜ਼ ਰਫਤਾਰ ਬਲੈਰੋ ਗੱਡੀ ਨੇ ਤਿੰਨੋਂ ਭਰਾਵਾਂ ਨੂੰ ਟੱਕਰ ਮਾਰ ਦਿੱਤੀ।

ਟੱਕਰ ਦੌਰਾਨ ਤਿੰਨੋਂ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਧਰਮਵੀਰ ਤੇ ਧਰਮ ਸਿੰਘ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਤੇ ਦੂਜੇ ਪਾਸੇ ਅਮਿਤ ਦੀ ਹਾਲਤ ਗੰਭੀਰ ਬਣੀ ਹੋਈਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਮੌਤ ਦੀ ਸੂਚਨਾ ਮਿਲਣ ਦੇ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਵਿਚ ਹੜਕੰਪ ਮਚ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮ੍ਰਿਤਕਾਂ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਗੱਡੀ ਚਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।

 

LEAVE A REPLY

Please enter your comment!
Please enter your name here