ਕਰਵਾਚੌਥ ਦੇ ਤਿਉਹਾਰ ‘ਤੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

0
35

ਕਰਵਾਚੌਥ ਦੇ ਤਿਉਹਾਰ ਦਾ ਹਰੇਕ ਵਿਆਹੀ ਔਰਤ ਨੂੰ ਇੰਤਜ਼ਾਰ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਕਰਵਾਚੌਥ ਦਾ ਵਰਤ ਇਸ ਸਾਲ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਕੈਲੰਡਰ ਅਨੁਸਾਰ ਕਰਵਾਚੌਥ ਦਾ ਵਰਤ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ।

ਕਰਵਾਚੌਥ ਦੇ ਸਮੇਂ ਔਰਤਾਂ ਵਰਤ ਦੇ ਨਿਯਮਾਂ ਦੀ ਪਾਲਣਾ ਚੰਗੇ ਤਰੀਕੇ ਨਾਲ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਉਹ ਕੁਝ ਗ਼ਲਤੀਆਂ ਕਰ ਦਿੰਦੀਆਂ ਹਨ। ਗ਼ਲਤੀਆਂ ਕਰਕੇ ਉਨ੍ਹਾਂ ਨੂੰ ਇਸ ਵਰਤ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ। ਇਸੇ ਲਈ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਕਰਵਾਚੌਥ ਦੇ ਵਰਤ ਮੌਕੇ ਔਰਤਾਂ ਨੂੰ ਕਿਹੜੀਆਂ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ…

ਕਰਵਾਚੌਥ ਵਾਲੇ ਦਿਨ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਲਾਲ ਕੱਪੜੇ ਪਾਉਣੇ ਚਾਹੀਦੇ ਹਨ। ਇਸ ਦਾ ਕਾਰਨ ਇਹ ਹੈ ਕਿ ਲਾਲ ਰੰਗ ਹਿੰਦੂ ਧਰਮ ‘ਚ ਸ਼ੁੱਭ ਰੰਗ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਕਦੇ ਵੀ ਗਲਤੀ ਨਾਲ ਔਰਤਾਂ ਨੂੰ ਕਰਵਾਚੌਥ ਵਾਲੇ ਦਿਨ ਨੀਲੇ, ਭੂਰੇ ਅਤੇ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਅਜਿਹਾ ਕੱਪੜਾ ਪਾਉਣ ਨਾਲ ਇਸ ਦਿਨ ਪੂਜਾ ਦਾ ਫਲ ਪ੍ਰਾਪਤ ਨਹੀਂ ਹੁੰਦਾ ਹੈ।

ਕਰਵਾਚੌਥ ਦੇ ਵਰਤ ਵਾਲੇ ਦਿਨ ਔਰਤਾਂ ਨੂੰ ਕਿਸੇ ਵੀ ਹੋਰ ਵਿਅਕਤੀ ਨੂੰ ਦੁੱਧ, ਦਹੀ, ਚਾਵਲ ਅਤੇ ਸਫੇਦ ਕੱਪੜਾ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।

ਇਸ ਦਿਨ ਚੰਨ ਦੇਖਣ ਤੋਂ ਪਹਿਲਾਂ ਔਰਤਾਂ ਨੂੰ ਮਾਂ ਗੌਰੀ ਦੀ ਪੂਜਾ ਕਰਨਾ ਨਹੀਂ ਭੁੱਲਣੀ ਚਾਹੀਦੀ। ਪੂਜਾ ਕਰਨ ਤੋਂ ਬਾਅਦ ਮਾਂ ਨੂੰ ਪੂੜੀ ਅਤੇ ਹਲਵੇ ਦਾ ਪ੍ਰਸਾਦ ਜ਼ਰੂਰ ਭੇਟ ਕਰਨਾ ਚਾਹੀਦਾ।

ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਵਿਆਹੁਤਾ ਔਰਤਾਂ ਇਸ ਦਿਨ ਸੋਲਾਂ ਸ਼ਿੰਗਾਰ ਜ਼ਰੂਰ ਕਰਨ। ਕਰਵਾਚੌਥ ਵਾਲੇ ਵਰਤ ‘ਤੇ ਲਾਲ ਚੁੰਨੀ, ਬਿੰਦੀ, ਕਾਜਲ, ਚੂੜੀਆਂ, ਨਥਨੀ, ਅੰਗੂਠੀ, ਕੰਗਣ, ਹਾਰ, ਮੰਗਲਸੂਤਰ, ਅੰਗੂਠੇ ਦੀ ਮੁੰਦਰੀ, ਸਿੰਦੂਰ, ਸੋਨੇ-ਚਾਂਦੀ ਦੇ ਗਹਿਣੇ, ਮਹਿੰਦੀ ਅਤੇ ਝਾਂਝਰਾਂ ਵਰਗੇ ਸਾਰੇ ਸ਼ਿੰਗਾਰਾਂ ਕਰਨੇ ਚਾਹੀਦੇ ਹਨ, ਜਿਸ ਦੀ ਬਹੁਤ ਮਾਨਤਾ ਹੈ। ਇਸ ਲਈ ਸੋਲਾਂ ਸ਼ਿੰਗਾਰ ਕਰੋ ਅਤੇ ਫਿਰ ਪੂਜਾ ਵਿੱਚ ਬੈਠੋ।

 

LEAVE A REPLY

Please enter your comment!
Please enter your name here