ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ, 25 ਲੱਖ ਦੀ ਜਾਇਦਾਦ ਕੀਤੀ ਫ੍ਰੀਜ਼

0
48

ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਨੇ ਨਸ਼ਾ ਤਸਕਰ ਪਰਮਜੀਤ ਸਿੰਘ ਉਰਫ ਪੰਮਾ ਦੀ 25,00,000 ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਫ੍ਰੀਜ਼ ਕਰ ਦਿੱਤੀ ਹੈ। ਪਰਮਜੀਤ ਸਿੰਘ ਨੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਇਹ ਜ਼ਾਇਦਾਦ ਬਣਾਈ ਸੀ।

ਪਰਮਜੀਤ ਸਿੰਘ ਤੋਂ ਨਸ਼ੀਲੀਆ ਗੋਲੀਆਂ ਬਰਾਮਦ ਹੋਣ ਤੇ ਇਸ ਦੇ ਖਿਲਾਫ ਥਾਣਾ ਸਦਰ ਮੋਗਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦਾ ਪਿੰਡ ਰੁਕਣੇ ਵਾਲਾ ਵਿੱਚ ਬਣਿਆ 7.5 ਮਰਲੇ ਦਾ ਮਕਾਨ ਜਿਸ ਦੀ ਕੀਮਤ 25,00,000 ਰੁਪਏ ਸੀ, ਇਸ ਤਰ੍ਹਾਂ ਗੈਰ ਕਾਨੂੰਨੀ ਜਾਇਦਾਦ ਨੂੰ ਫ੍ਰੀਜ਼ ਕਰਵਾਇਆ ਗਿਆ ਹੈ। ਫ੍ਰੀਜਿੰਗ ਦੇ ਆਰਡਰਾਂ ਨੂੰ ਪੰਮਾ ਦੇ ਘਰ ਦੇ ਬਾਹਰ ਚਿਪਕਾਇਆ ਗਿਆ ਹੈ।

ਪੁਲਿਸ ਵੱਲੋਂ 14 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫ੍ਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਨਵੀ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾ ਦੀ ਪ੍ਰਾਪਰਟੀ ਅਟੈਚ ਕਰਵਾਉਣ ਸਬੰਧੀ ਜ਼ਾਬਤੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਦੇ ਸਮੂਹ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ।

LEAVE A REPLY

Please enter your comment!
Please enter your name here