ਝਾਰਖੰਡ ‘ਚ ਹਜ਼ਾਰੀਬਾਗ਼ ਜ਼ਿਲ੍ਹੇ ਦੇ ਇਚਾਕ ਥਾਣਾ ਖੇਤਰ ਦੇ ਨੈਸ਼ਨਲ ਪਾਰਕ ਦੇ ਸਾਲਪਰਣ ਜੰਗਲ ਨਾਲ ਲੱਗਦੇ ਲੋਟੀਆ ਡੈਮ ‘ਚ 6 ਬੱਚੇ ਡੁੱਬ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ‘ਚੋਂ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ 4 ਬੱਚਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਚਾਕ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ ਅਤੇ ਬੱਚਿਆਂ ਦੀ ਭਾਲ ‘ਚ ਜੁਟ ਗਈ ਹੈ।
ਸਾਰੇ ਬੱਚੇ ਹਜ਼ਾਰੀਬਾਗ਼ ਸ਼ਹਿਰ ਤੋਂ ਲੋਟੀਆ ਡੈਮ ਗਏ ਸਨ ਅਤੇ ਡੈਮ ‘ਚ ਨਹਾਉਣ ਦੌਰਾਨ ਇਹ ਘਟਨਾ ਹੋਈ। ਡੁੱਬਣ ਵਾਲੇ ਬੱਚਿਆਂ ‘ਚ ਰਜਨੀਸ਼ ਪਾਂਡੇ, ਸੁਮਿਤ ਕੁਮਾਰ, ਮਯੰਕ ਸਿੰਘ, ਪ੍ਰਵੀਨ ਗੋਪ, ਈਸ਼ਾਨ ਸਿੰਘ ਅਤੇ ਸ਼ਿਵਸਾਗਰ ਸ਼ਾਮਲ ਹਨ।









